Amitoj’s poem about his last meeting with Paash

                              

—————————————–

ਨਜ਼ਮ: ਆਖਰੀ ਮੁਲਾਕਾਤ

ਅਮਿਤੋਜ
ਬੜੇ ਚਿਰਾਂ ਪਿੱਛੋਂ-

ਕੱਲ੍ਹ ਅਚਨਚੇਤੀ ਪਾਸ਼ ਪਿੰਡ ਮਿਲਣ ਆਇਆ।
ਪਰਦੇਸੀ ਰੂਪ ਸਵਾਇਆ।
ਦੇਸੀ ਦਿਲ ਕੁਮਲਾਇਆ।
ਪੈਰਾਂ ‘ਚ ਉਹੀ ਕਿਤੇ ਉਡ ਜਾਣ ਦੀ ਜੰਗਲੀ ਤਾਂਘ
ਸਾਹਾਂ ‘ਚ ਉਹੀ ਜਾਣੀ ਪਛਾਣੀ ਨਜ਼ਮਈ ਹਵਾੜ
ਨਾ ਉਹਨੇ ਬੀਬੀ ਨੂੰ ਪੈਰੀਂ ਪੈਣਾ ਕੀਤਾ
ਨਾ ਅਸੀਸ ਦੀ ਉਡੀਕ ਕੀਤੀ
ਫੁੱਟਦੇ ਸਾਰ ਉਹ ਖ਼ਬਰਾਂ ਦੇ ਬੁਲਿਟਨ ਵਾਂਗ ਸ਼ੁਰੂ ਹੋਇਆ-
‘ਉਠ ਲੀੜੇ ਪਾ ਆਪਾਂ ਅਮਰੀਕਾ ਚਲਣੈ ਸਵੇਰੇ
ਐਥੋਂ ਤੁਰਾਂਗੇ ਮੂੰਹ ਹਨ੍ਹੇਰੇ।’
ਉਹਦੇ ਬੁੱਲ੍ਹਾਂ ਦੇ ਦੋਹਾਂ ਸਿਰਿਆਂ ਤੇ ਝੱਗ ਜੇਹੀ ਉਭਰੀ
ਗ਼ੁੱਸੇ ਤੇ ਕੁੜੱਤਣ ਦੀ ਨੀਲੀ ਭਾ ਫੈਲ ਗਈ
ਉਹਦੇ ਗੋਰੇ ਮੁੱਖ ਦੇ ਚੁਫੇਰੇ।
ਫਿਰ ਉਹ ਆਪਣੇ ਆਪ ਨਾਲ ਲੜਨ ਲੱਗ ਪਿਆ।
ਕਚੀਚੀ ਵੱਟ ਕੇ ਬੁੜ-ਬੁੜ ਕਰਨ ਲੱਗ ਪਿਆ।
“ਤੈਨੂੰ ਲਿਖ ਭੇਜਣ ਵਾਲ਼ੇ ਦੇ ਮੈਂ ਹੱਥ ਪੈਰ ਵੱਢ ਦਊਂ
ਸੀਰਮੇਂ ਪੀ ਜਾਊਂ ਆਪਣੇ ਸਾਲ਼ੇ ਦੇ
ਜਿਹੜਾ ਤੇਰੀ ਵਾ ਵਲ ਵੀ ਵੇਖੇ।
ਚੂਲ਼ਾਂ ਠੋਕ ਦਊਂ ਇਹਨਾਂ ਮੰਜੀਆਂ ਦੀਆਂ!”
ਉਹਨੇ ਡੱਬ ਵਿਚ ਦਿੱਤੇ ਕਬੂਤਰ ਨੂੰ ਸੰਘੀਓਂ ਫੜਿਆ-
“ਧੂੰਆਂ ਕੱਢ ਦਊਂ – ਇਹਨਾਂ ਗੁਰਗਿਆਂ ਦਾ।
ਇਹਨਾਂ ਨੂੰ ਭੁੱਲ ਕਿਵੇਂ ਗਿਆ
ਕਿ ਅਵਤਾਰ ਸਿੰਘ ਸੰਧੂ ਅਜੇ ਜਿਉਂਦਾ ਹੈ।
ਜਿਹੜਾ ਆਪਣੇ ਸਮਿਆਂ ਪਿਛੇ ਭੱਜਦਾ ਹੋਇਆ,
ਲੋਹ-ਕਥਾ ਸੁਣਾਉਂਦਾ ਹੈ।”
ਖ਼ਬਰ ਇਹਦੇ ਤਕ ਪਹੁੰਚ ਗਈ – ਏਨੀ ਦੂਰ
ਪਰ ਏਨੀ ਛੇਤੀ-
ਆਫ਼ਰੀਨ
ਮਾਣ ਨਾਲ਼ ਮੇਰੀਆਂ ਅੱਖਾਂ ਚਮਕੀਆਂ
ਮੇਰੀ ਛਾਤੀ ਵਿਚ ਸਾਹ ਰਤਾ ਕਾਹਲ਼ਾ ਤੁਰਿਆ।
ਪਰ ਉਸ ਦੇ ਗ਼ੁੱਸੇ ਨੂੰ ਤੱਕਦਿਆਂ
ਮੈਂ ਸੁੱਖਸਾਂਦ ਪੁੱਛਣ ਦੇ ਅੰਦਾਜ਼ ਵਿਚ ਪੁੱਛਿਆ-
“ਹੋਰ ਸੁਣਾ ਬਈ ਗਰੇਜਾ…!
ਕੀ ਹਾਲ ਏ ਤੇਰੀਆਂ ਵਲੈਤਣ ਨਜ਼ਮਾਂ ਦਾ?”
ਉਹਨੇ ਮੇਰੀ ਬਕਵਾਸ ਵੱਲ ਕੋਈ ਧਿਆਨ ਨਾ ਦਿੱਤਾ।
“ਪਰਚਾ ਕੱਢਣਾ ਏਂ – ‘ਇੰਟਰਨੈਸ਼ਨਲ’
ਚੰਦਨ ਦੀ ਚਿੱਠੀ ਆਈ ਏ।
ਹੋਰ ਵੀ ਕੰਮ ਅਧੂਰੇ ਪਏ ਨੇ ਉਥੇ ਤੇਰੇ ਕਰਨ ਜੋਗੇ।
ਤੂੰ ਪਹਿਲਾਂ ਨਿਕਲ਼ ਜਾ – ਤੇ ਕੰਮ ਸਾਂਭ।
ਤੈਨੂੰ ਪਤਾ: ਕਿੱਥੋਂ ਤੁਰਨਾ ਏ
ਤੇ ਕਿੱਥੇ ਪਹੁੰਚਣਾ ਏ।
ਮੈਂ ਬੱਸ ਤੇਰੇ ਮਗਰ ਹੀ ਆਇਆ ਹੰਸ ਨੂੰ ਲੈ ਕੇ
ਇਹਨਾਂ ਪਤਿਅਉਰਿਆਂ ਦੀ ਸਾਹੇ ਚਿੱਠੀ ਦਾ ਜੁਆਬ ਦੇ ਕੇ।”
ਉਸ ਤੋਂ ਪਿੱਛੋਂ ਮੈਨੂੰ ਪਤਾ ਨਹੀਂ ਕੀ ਹੋਇਆ
ਨਾ ਮੈਂ ਮਰੀਕਾ ਪਹੁੰਚਿਆ
ਨਾ ਉਹ ਮੇਰੇ ਮਗਰ ਆਇਆ
ਬੱਸ ਕੰਨਾਂ ‘ਚ ਖੂਹ ਦੀ ਬੰਬੀ ਦੀ ਆਵਾਜ਼
ਕਣੀ ਕਣੀ ਰੋਂਦੀ ਰਹੀ।
ਸਟੇਨਗੰਨ ਦੀ ਵਛਾੜ ਜੇਹੀ ਆਉਂਦੀ ਰਹੀ।
ਮੇਰੀ ਬੇਹੋਸ਼ੀ ਦੇ ਸਿਰ੍ਹਾਣੇ ਬੈਠੀ
ਮੇਰੀ ਬਦਹਵਾਸ ਨਜ਼ਮ
ਆਪਣੀ ਭੈਣ ਦੇ ਅਚਾਨਕ ਵਿਛੜ ਜਾਣ ਤੇ
ਵਿਦਾਇਗੀ ਦੇ ਗੀਤ ਗਾਉਂਦੀ ਰਹੀ।
—————————————-

Adieu Amitoj

 


The seventh day of September was a time for both looking back and forward for the literati in Jalandhar as the bhog of one of the most talented Punjabi poets Amitoj was held at his home in Doordarshan enclave. It was followed by the staging of the play ‘Mitti Na Hove Matreyi’, an adaptation of Brecht’s ‘Caucasian Chalk Circle’ by Amitoj, in the open ground near the house. This play had some very poignant songs by the late poet who died after a prolonged illness on August 27.

Among the most talented bunch of poets who came on the Punjabi literary scene in the late sixties, Amitoj was a friend and contemporary of poets like Surjit Patar, Avtar Paash and Manjit Tiwana. Sensitivity marked his poetry that was seeped in the sensibility of his times. Existentialism and alienation were to be found in his verses as well the irony of the human bondage. His language was rich and his craft impeccable. Death was often the subject of his poetry and he yearned for freedom through poetry, drinking and flings and these were later to become his prison. Yet he leaves behind a fine legacy of poems and one wishes that one had kissed the fingers that had written:

Assee koi kach de gilaas taan nahin

Ki hathon digiye, te karhach deni tutt jaayiye

Akhir aseen dost haan mere yaar!

Pahilan aapan ik dooje dian nazran chon girange

Te pher hauli hauli tutt jaavange

(We are after all no tumblers made of glass

That we should slip from the hand and break at once

We are friends and dear ones at that

First we will fall in each other’s eyes

And then we will break bit by bit…)

It takes rare talent to thus portray the human dilemma and the bitter-sweet truths about relationships and Amitoj had it in him. Nearly a midnight’s child, for he was born on June 3, 1947, Amitoj was an enigma in his lifetime.

He had many admirers of his poetry and his personality. While there is a feeling of void at losing someone who wrote so well — his poems have been put together in an anthology called ‘Khali Tarkash’— yet there is the consolation that he is free at last and his poems will live after him.

 

 

Nirupama Dutt

——————-

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: