Phulwari School children sing Paash poems

ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ 101 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ

ਸ਼ਾਹਕੋਟ, 27 ਸਤੰਬਰ (ਸੁਖਦੀਪ ਸਚਦੇਵਾ) ਸ਼ਾਹਕੋਟ ਹਲਕੇ ਦੇ ਪਿੰਡ ਮਹਿਰਾਜਵਾਲਾ ਵਿਖੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਨਿਊ ਸਟਾਰ ਸਪੋਰਟਸ ਕਲੱਬ ਅਤੇ ਇਲਾਕੇ ਦੀਆਂ ਸੰਸਥਾਵਾਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ 101 ਵੇਂ ਜਨਮ ਦਿਨ ਨੂੰ ਸਮਰਪਿਤ ਕਿਸਾਨ ਕਾਨਫਰੰਸ ਅਤੇ ਸੱਭਿਆਚਾਰਕ ਨਾਟਕ ਮੇਲਾ ਕਰਵਾਇਆ ਗਿਆ।ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ ਵਿਚਾਰ ਕਰੀਏ ਕਿ ਕੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਮੁੱਲ ਪਿਆ ? ਸ਼ਹੀਦ ਭਗਤ ਸਿੰਘ ਨਹੀਂ ਚਾਹੁੰਦਾ ਸੀ ਕਿ ਦੇਸ਼ ਅੰਦਰ ਫਿਰਕੂ ਫਸਾਦ ਹੁੰਦੇ ਰਹਿਣ, ਜੱਗ ਦੀ ਜਨਨੀ ਨੂੰ ਕੁੱਖ ਅੰਦਰ ਨਾ ਮਾਰਿਆ ਜਾਵੇ ।ਕਿਸਾਨ ਮੰਡੀ ਬਜ਼ਾਰ ਅੰਦਰ ਲੁੱਟ ਨਾ ਹੋਵੇ। ਨੌਜਵਾਨ ਨਸਿ਼ਆਂ ਵਿੱਚ ਗੁਲਤਾਨ ਨਾ ਹੋਣ ਅਤੇ ਹਾਕਮ ਨਸਿ਼ਆਂ ਨੂੰ ਵੇਚ ਕੇ ਕਾਲਾ ਧਨ ਇਕੱਠਾ ਨਾ ਕਰਦੇ ਰਹਿਣ।ਇਸੇ ਕਰਕੇ ਭਗਤ ਸਿੰਘ ਨੇ ਸਾਫ਼ ਕਿਹਾ ਸੀ ਕਿ ਸਾਡੀ ਜੰਗ ਇਕੱਲੇ ਅੰਗਰੇਜ਼ਾਂ ਨਾਲ ਹੀ ਨਹੀ, ਇਹ ਜੰਗਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਕੇ ਸਮਾਜ ਅੰਦਰ ਬਰਾਬਰਤਾ ਸਮਾਨਤਾ ਸਥਾਪਿਤ ਨਹੀਂ ਹੁੰਦੀ।ਪੰਜਾਬ ਕਿਸਾਨ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਮਲੋਕ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੁਬਾਰਕ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੀ ਬਰਾਬਰਤਾ ਦਾ ਸਮਾਜ ਸਿਰਜਣ ਲਈ ਲਏ ਸੁਪਣਿਆ ਨੂੰ ਪੁਰਾ ਕਰਨ ਲਈ ਹੱਕ, ਸੱਚ ਤੇ ਇਨਸਾਫ਼ ਦੀ ਲੜਾਈ ਲਈ ਲੋਕ ਸੰਘਰਸ਼ ਨੂੰ ਤੇਜ਼ ਕਰਨ।ਇਸ ਮੌਕੇ ਤਰਕਸ਼ੀਲ ਸੋਸਾਇਟੀ ਸ਼ਾਹਕੋਟ ਵੱਲੋਂ ਜਾਦੂ ਦੇ ਟਰੈਕ ਵਿਖਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਹਰ ਮੁਸ਼ਕਲਾਂ ਦੇ ਕਾਰਨਾਂ ਨੂੰ ਜਾਨਣ ਦੀ ਕੋਸਿ਼ਸ਼ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਯੂਨੀਅਨ ਦੇ ਇਲਾਕਾ ਸਕੱਤਰ ਜਸਕਰਨ ਸਿੰਘ ਕੰਗ ਨੇ ਕਿਸਾਨੀ ਮਸਲਿਆਂ ਦਾ ਮੰਗ ਪੱਤਰ ਪੇਸ਼ ਕਰਦਿਆਂ ਹੜ੍ਹ ਨਾਲ ਮਾਰੀਆ ਗਈਆਂ ਫਸਲਾਂ ਦਾ ਮੁਆਵਜ਼ਾ ਵੀਹ ਹਜ਼ਾਰ ਦਿੱਤੇ ਜਾਣ, ਜੰਗਲਾਤ ਵਿਭਾਗ ਵੱਲੋਂ ਸਤਲੁਜ ਦਰਿਆ ਨਾਲ ਪਿੰਡਾਂ ਨੂੰ ਉਜਾੜਨ ਦੀਆਂ ਕੋਸਿ਼ਸ਼ਾਂ ਬੰਦ ਕੀਤੀਆਂ ਜਾਣ, ਖਾਦ ਨਾਲ ਜ਼ਬਰੀ ਹੋਰ ਸਮਾਨ ਕਿਸਾਨਾਂ ਸਿਰ ਮੜ੍ਹਨਾ ਬੰਦਾ ਕੀਤੇ ਜਾਣ ਆਦਿ ਮੰਗਾਂ ਪੇਸ਼ ਕੀਤੀਆਂ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਜੇਤੂ ਰਹੇ ਨਿਰਦੇਸ਼ਕ ਕੀਰਤੀਪਾਲ ਵੱਲੋਂ “ਮੈਂ ਭਗਤ ਸਿੰਘ ਹਾਂ” ਨਾਟਕ ਪੇਸ਼ ਕਰਕੇ ਲੋਕਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੱਦਾ ਦਿੱਤਾ। ਸੁਖਦੇਵ ਸਿੰਘ ਮੁਲਾਪੁਰੀ ਦੇ ਢਾਡੀ ਜਥੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਿਰੋਲ ਸਿੱਖ ਇਤਿਹਾਸ ਪੇਸ਼ ਕੀਤਾ।ਫੁਲਵਾੜੀ ਸਕੂਲ ਲੋਹੀਆਂ ਦੇ ਬੱਚਿਆਂ ਨੇ ਪਾਸ਼ ਦੀਆਂ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ‘ਤੇ ਸਟੇਜ ਸਕੱਤਰ ਦੀ ਭੂਮਿਕਾ ਸਰਦਾਰ ਮੱਘਰ ਸਿੰਘ ਲੋਹੀਆਂ ਨੇ ਬਾਖੂਬੀ ਨਿਭਾਈ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: