Gurdas Ram Alam

alam-pic-1alam-4alam-3alam-pict-2

8 Responses to “Gurdas Ram Alam”

  1. inderjit singh Says:

    can i find some creations of Gurdas Ram Alam on internet…

  2. I donot think if there is any writing of Gurdas Ram Alam on net. But his books “Je mai mar gaya” are available in Punjab.

  3. S.R.Darapuri ji, Gurdas Ram Alam’s complete poetry in Punjabi ( Gurmukhi) is available in book form titled ALAM KAAV. His poetry can be and should be made freely available on the net if there is no copyright issue about it. He is one of the most important poets in our language.

    • Thanks. Pl.let me know the publisher or distributor of “ALAM KAAV’. I have his two books: Je Mai Mar Gaya” and ” Apna AAp” The first book does not indicate any copy right but the second book mentions copy right with the publisher. It can be checked up from ” Alam Kaav” if any copy right has been claimed. If not then these poems can be put on the net.

      • Yesterday (28th September, 2011) I could get a copy of ALAM KAV from Khatkad Kalan, the birth place of Shahed-e-Azam Bhagat Singh on the occasion of his birth day celebration. Incidentally Alam had passed away on 27th September, 1989. Now I will try to put some poems of Alam on the net.

    • Plz anybdy can tell me whr i can get Gurdas Ram aalam’s poetry?..

  4. ਆਜ਼ਾਦੀ
    ਗੁਰਦਾਸ ਰਾਮ ਆਲਮ

    ਕਿਓਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
    “ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
    ਮੈਂ ਜੱਗੂ ਤੋਂ ਸੁਣਿਆਂ, ਅੰਬਾਲੇ ਖੜੀ ਸੀ।
    ਬੜੀ ਭੀੜ ਉਸ ਦੇ, ਉਦਾਲੇ ਖਾਦੀ ਸੀ।
    ਬਿਰਲੇ ਦੇ ਘਰ ਵਲ , ਅਗਾੜ੍ਹੀ ਸੀ ਉਸ ਦੀ।
    ਤੇ ਲੋਕਾਂ ਦੇ ਮੂੰਹ ਵਲ , ਪਛਾੜੀ ਸੀ ਉਸਦੀ।
    ਆਯੀ ਨੂੰ ਭਾਵੇਂ, ਤਿਯਾ ਸਾਲ ਬੀਤਾ।
    ਅਸੀਂ ਤਾਂ ਅਜੇ ਤਕ, ਦਰਸ਼ਨ ਨਹੀਂ ਕੀਤਾ।1.

    ਦਿੱਲੀ ‘ਚ ਆਉਂਦੀ ਹੈ, ਸਰਦੀ ਦੀ ਰੁੱਤੇ।
    ਤੇ ਹਾੜਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
    ਗਰੀਬਾਂ ਨਾਲ ਲਗਦੀ, ਲੜੀ ਹੋਈ ਆ ਖਬਰੇ।
    ਅਮੀਰਾਂ ਦੇ ਹਥੀਂ, ਚੜ੍ਹੀ ਹੋਈ ਆ ਖਬਰੇ।
    ਅਖਬਾਰਾਂ ‘ਚੋੰ ਪੜਿਆ, ਜਰਵਾਨੀ ਜਹੀ ਏ।
    ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ।2.

    ਮੰਨੇ ਜੇ ਉਹ ਕਹਿਣਾ, ਅਸੀਂ ਵੀ ਮੰਗਾਯੀਏ। .
    ਛੰਨਾਂ ਤੇ ਢਾਰਿਯਾਂ ‘ਚ, ਭੁੰਜੇ ਸੁਆਈਏ। .
    ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
    ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
    ਸ਼ਿਮਲੇ ਤਾਂ ਉਸ ਅੱਗੇ, ਆਂਡੇ ਹੁੰਦੇ ਨੇ।
    ਬਈ ਸਾਡੀ ਤਾਂ ਖੁਰਲੀ, ‘ਚ ਟਾਂਡੇ ਹੁੰਦੇ ਨੇ।3.

    S.R.Darapuri I.P.S.(Retd)
    http://www.dalitliberation.blogspot.com
    http://www.dalitmukti.blogspot.com
    Mob :919415164845

  5. ਲੰਬੜਾਂ ਦੀ ਕੰਧ ਟਪਕੇ
    -ਗੁਰਦਾਸ ਰਾਮ ਆਲਮ

    ਲੰਬੜਾਂ ਦੀ ਕੰਧ ਟਪਕੇ, ਮੁੰਡਾ ਕੰਡਿਆਂ ‘ਚੋੰ ਬੇਰ ਲਿਆਯਿਆ
    ਤਲੀ ਉੱਤੇ ਜਾਨ ਰਖਕੇ , ਉਹਨੇ ਬੇਰੀ ਦੇ ਪਿੰਡੇ ਨੂੰ ਹਥ ਪਾਯਿਆ .

    ਜਿਸ ਵੇਲੇ ਰੋਕ ਨਾ ਸਕੀ ,ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ.
    ਨਸਕੇ ਅੰਦਰ ਲੁਕ ਗਈ, ਕੁੰਡਾ ਮਾਰਕੇ ਵੱਡੀ ਚੁਧਰਾਣੀ.
    ਮੁਛਾਂ ਉੱਤੇ ਹਥ ਫੇਰਕੇ, ਨਾਲੇ ਖੰਘਿਯਾ ਤੇ ਨਾਲੇ ਮੁਸ੍ਕਾਯਾ .
    ਲੰਬੜਾਂ ਦੀ ਕੰਧ ਟਪਕੇ, ਮੁੰਡਾ ਕੰਡਿਆਂ ‘ਚੋੰ ਬੇਰ ਲਿਆਯਿਆ .

    ਬਾਹਾਂ ਵਿੱਚ ਸਿਰ ਘੁਟਕੇ , ਬੇਰੀ ਹੌਂਸਲੇ ਦੇ ਨਾਲ ਹਲੂਣੀ.
    ਲਾਂਗਰਾਂ ਮਧੋਲ ਸੁਟੀਆਂ, ਕੀਤੀ ਭੁਖ ਜ਼ਿੰਦਗੀ ਦੀ ਊਣੀ.
    ਲਾਲ ਗੜੁਭ ਵਰਗਾ, ਸੋਹਣਾ ਬੇਰ ਬੁਲੀਆਂ ਨਾਲ ਲਾਯਿਆ.
    ਲੰਬੜਾਂ ਦੀ ਕੰਧ ਟਪਕੇ, ਮੁੰਡਾ ਕੰਡਿਆਂ ‘ਚੋੰ ਬੇਰ ਲਿਆਯਿਆ.

    ਲੰਮੇ ਪੈ ਗਏ ਪੈਰ ਸੁੰਘਕੇ, ਕੁੱਤਾ ਭੌੰਕਿਯਾ ਨਾ ਕੋਈ ਭੀ ਸ਼ਿਕਾਰੀ.
    ਬਿੱਟ ਬਿੱਟ ਝਾਕਦੇ ਰਹੇ, ਚੌਂਕੀਦਾਰ ਤੇ ਲੰਬੜ ਪਟਵਾਰੀ.
    ਦੂਰੋਂ ਵਿਸ ਘੋਲਦੇ ਰਹੇ, ਉਹਦੇ ਕੋਲ ਨਾ ਕੋਈ ਭੀ ਆਯਿਆ .
    ਲੰਬੜਾਂ ਦੀ ਕੰਧ ਟਪਕੇ, ਮੁੰਡਾ ਕੰਡਿਆਂ ‘ਚੋੰ ਬੇਰ ਲਿਆਯਿਆ.

    ਸਿਖਰ ਦੁਪਹਿਰੇ ਦਿਨ ਦੇ, ਜਦੋਂ ਆਪ ਨਾ ਫੁੱਟੇ ਕੁਝ ਰਾਖੇ.
    ਕਿਸੇ ਦਾ ਕਿਹੜਾ ਢਿਡ ਦੁਖਦਾ. ਕਿਯੋੰ ਹੋਰ ਕੋਈ ਕਿਸੇ ਨੂੰ ਕੁਝ ਆਖੇ.
    ‘ਆਲਮ’ ਹੈਰਾਨ ਹੋ ਗਿਆ, ਨਾ ਉਹ ਡਰਿਯਾ ਤੇ ਨਾ ਘਬਰਾਯਿਆ.
    ਲੰਬੜਾਂ ਦੀ ਕੰਧ ਟਪਕੇ, ਮੁੰਡਾ ਕੰਡਿਆਂ ‘ਚੋੰ ਬੇਰ ਲਿਆਯਿਆ.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: