Seminar on Jithe Paash Rehnda Hai

 

ਜਿਥੇ ਪਾਸ਼ ਰਹਿੰਦਾ ਹੈ` ਕਿਤਾਬ ਬਾਰੇ ਚਰਚਾ
‘ਪਾਸ਼ ਸਟੇਟ ਤੇ ਧਰਮ ਦੇ ਫਾਸ਼ੀਵਾਦ ਦੇ ਖਿਲਾਫ ਸੀ
`
ਬਿਊਰੋ ਨਿਊਜ਼

ਚੰਡੀਗੜ੍ਹ: ਸਾਹਿਤ ਚਿੰਤਨ ਵੱਲੋਂ ਸ੍ਰੀ ਰਾਜਿੰਦਰ ਰਾਹੀ ਦੀ ਕਿਤਾਬ ‘ਜਿੱਥੇ ਪਾਸ਼ ਰਹਿੰਦਾ ਹੈ` ਉਤੇ ਕਰਵਾਈ ਗੋਸ਼ਟੀ ਦੌਰਾਨ ਆਲੋਚਕ ਅਤੇ ‘ਫਿਲਹਾਲ` ਪਰਚੇ ਦੇ ਸੰਪਾਦਕ ਗੁਰਬਚਨ ਨੇ ਕਿਹਾ ਕਿ ਪਾਸ਼ ਸਟੇਟ ਅਤੇ ਧਰਮ ਦੋਹਾਂ ਕਿਸਮ ਦੇ ਫਾਸ਼ੀਵਾਦ ਦੇ ਖਿਲਾਫ ਸੀ। ਉਸ ਦੀ ਕਵਿਤਾ ਨੂੰ ਅਜੇ ਸਮਝਿਆ ਜਾਣਾ ਬਾਕੀ ਹੈ। ਪਾਸ਼ ਭਾਵੇਂ ਕੱਟੜ ਕਮਿਊਨਿਸਟ ਨਹੀਂ ਸੀ ਪਰ ਸਮਾਜਕ ਤਾਣੇ-ਬਾਣੇ ਖਿਲਾਫ ਲੜਨ ਵਾਲਾ ਬੁਲੰਦ ਕਵੀ ਸੀ।

ਚੰਡੀਗੜ੍ਹ ਦੇ ਸੈਕਟਰ-35 ਵਿਚ ਪ੍ਰਾਚੀਨ ਕਲਾ ਕੇਂਦਰ ਵਿਖੇ ਕਰਵਾਏ ਸਮਾਗਮ ਦੌਰਾਨ ਪੁਸਤਕ ਬਾਰੇ ਚਰਚਾ ਸ੍ਰੀ ਸ਼ਬਦੀਸ਼ ਨੇ ਕੀਤੀ। ਇਸ ਕਿਤਾਬ ਬਾਰੇ ਲਿਖੇ ਅਪਣੇ ਖੋਜ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰਕ ਵਿਰਸਾ ਸਿੱਖ ਇਤਿਹਾਸ ਤਕ ਸੀਮਤ ਕਰਨਾ ਭਗਤੀ ਦੇ ਦਰਸ਼ਨ ਦਾ ਵਿਕੂਤ ਰੂਪ ਹੈ ਜਿਸ ਵਿਚੋਂ ਖਾਲਿਸਤਾਨ ਸਿੱਖ ਸੰਕਲਪ ਹੋਂਦ ਗ੍ਰਹਿਣ ਕਰਦਾ ਹੈ। ਪਾਸ਼ ਇਸ ਦਾ ਵਿਰੋਧੀ ਸੀ। ਧਰਮ ਦਾ ਮਾਰਕਸਵਾਦੀ ਨਜ਼ਰੀਆ ਕਿਸੇ ਧਾਰਮਿਕ ਭਾਈਚਾਰੇ ਪ੍ਰਤੀ ਨਫਰਤੀ ਭਾਵਨਾਵਾਂ ਪ੍ਰਗਟ ਕਰਨਾ ਨਹੀਂ ਹੈ ਤੇ ਨਾ ਹੀ ਇਹ ਬੀਤੇ ਯੁੱਗ ਦੇ ਫਲਸਫੇ ਨੂੰ ਅਪਣਾ ਲੈਣ ਲਈ ਪ੍ਰੇਰਿਤ ਕਰਦਾ ਹੈ। ਰਾਹੀ ਬਹਿਸ ਦੀ ਥਾਂ ਕਮਿਊਨਿਸਟਾਂ ਨੂੰ ਥੋਕ ਵਿਚ ਸਟੇਟਧਾਰੀ ਸਥਾਪਤ ਕਰਨ ਦਾ ਯਤਨ ਕਰਦਾ ਹੈ। ਰਾਹੀ ਦੀ ਨਜ਼ਰ ਵਿਚ ਪਾਸ਼ ਸੰਜੀਦਾ ਕਵੀ ਨਹੀਂ ਸੀ ਜਦਕਿ ਪਾਸ਼ ਨੇ ਉਮਰ ਭਰ ਹੁਕਮਰਾਨ ਜਮਾਤਾਂ ਨੂੰ ਜਫਰਨਾਮਾ ਲਿਖਣ ਦਾ ਕਰਮ ਕੀਤਾ ਹੈ।

ਡਾ. ਭੀਮ ਇੰਦਰ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਖੱਬੇ-ਪੱਖੀ ਕੈਂਪਾਂ ਵਿਚ ਸਿਆਸੀ ਖੜੋਤ ਸਮੇਂ ਅਜਿਹੀਆਂ ਆਰਜ਼ੀ ਗੱਲਾਂ ਹੁੰਦੀਆਂ ਹੀ ਹਨ। ਉਨ੍ਹਾਂ ਕਿਹਾ ਕਿ ਸਿੱਖੀ ਤੇ ਮਾਰਕਸਵਾਦ ਵਿਚ ਬੁਨਿਆਦੀ ਫਰਕ ਹੈ। ਸਿੱਖੀ ਨੂੰ ਵਰਗ ਸੰਘਰਸ਼ ਸਮਝਣਾ ਚਾਹੀਦਾ ਹੈ। ਉਨ੍ਹਾਂ ਰਾਹੀ ਨੂੰ ਪਾਸ਼ ਦੀ ਟੈਕਸਟ ਦੇ ਆਧਾਰ `ਤੇ ਗੱਲ ਕਰਨ ਲਈ ਕਿਹਾ।

ਸ੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਸ਼ਬਦੀਸ਼ ਦਾ ਪਰਚਾ ਪੁਸਤਕ ਤੋਂ ਬਾਹਰ ਸੀ। ਸ੍ਰੀ ਨਿਰਪਿੰਦਰ ਸਿੰਘ ਰਤਨ ਨੇ ਕਿਹਾ ਕਿ ਉਹ ਰਾਹੀ ਦੇ ਪੁਸਤਕ ਲਿਖਣ ਦਾ ਮੰਤਵ ਨਹੀਂ ਸਮਝ ਸਕੇ । ਇਸਦੇ ਬਾਵਜੂਦ ਕਿਤਾਬ ਬੜੀ ਦਿਲਚਸਪ ਅਤੇ ਪੜ੍ਹਣ ਵਾਲੀ ਹੈ। ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ ਤੇ ਗੁਰਸ਼ਰਨ ਸਿੰਘ ਨੂੰ ਇਸ ਕਿਤਾਬ ਵਿੱਚ ਐਵੇਂ ਘਸੀਟਿਆ ਗਿਆ ਹੈ ਅਤੇ ਅਮਰਜੀਤ ਚੰਦਨ ਤੇ ਹਰਭਜਨ ਹਲਵਾਰਵੀ ਨੂੰ ਵਿਸ਼ਵ ਪੱਧਰ ਦੇ ਬੁੱਧੀਜੀਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪ੍ਰੋ. ਸਵਰਨਜੀਤ ਕੌਰ ਮਹਿਤਾ ਨੇ ਕਿਹਾ ਕਿ ਪੁਸਤਕ ਵਿਚ ਨਕਸਲੀਆਂ ਨੂੰ ਸ਼ਰਾਬੀ ਤੇ ਜ਼ਨਾਨੀਬਾਜ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹਿਸ ਦੇ ਅਸਲੀ ਮੁੱਦੇ ਨਹੀਂ ਲਏ ਗਏ ਤੇ ਨਕਸਲੀ ਲਹਿਰ ਦੇ ਪਤਨ ਦੇ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਨਾਂਹ-ਪੱਖੀ ਚੀਜ਼ਾਂ ਦਾ ਰੌਚਕ ਤਰੀਕੇ ਨਾਲ ਕੂੜ ਪ੍ਰਚਾਰ ਕੀਤਾ ਹੈ।

ਸ੍ਰੀਮਤੀ ਕਾਂਤਾ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਨਾਲ ਪਾਸ਼ ਨੂੰ ਕੋਈ ਫਰਕ ਨਹੀਂ ਪੈਂਦਾ। ਪਾਸ਼ ਵਾਂਗ ਬਾਗੀ ਹੋਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਪੁਸਤਕ ਵਿਚ ਮਾਨਵੀ ਕਮਜ਼ੋਰੀਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ।

ਸ੍ਰੀ ਰਜਿੰਦਰ ਰਾਹੀ ਨੇ ਕਿਹਾ ਕਿ ਪਾਸ਼ ਦੇ ਕਤਲ ਨੂੰ ਵਰਤਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ `ਤੇ ਹਮਲੇ ਪਿੱਛੋਂ ਪਾਸ਼ ਦੇ ਪੈਂਤੜੇ ਵਿਚ ਤਬਦੀਲੀ ਆਈ।

ਸ੍ਰੀ ਸ਼ਬਦੀਸ਼ ਨੇ ਬਹਿਸ ਦਾ ਉਤਰ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ `ਤੇ ਹਮਲੇ ਦੀ ਨਿੰਦਾ ਨਾ ਕਰਨਾ, ਸਟੇਟ ਪੱਖੀ ਨਹੀਂ ਹੋ ਜਾਂਦਾ। ਸਟੇਟ ਤੇ ਖਾਲਿਸਤਾਨੀਆਂ ਤੋਂ ਸਿਵਾ ਤੀਜਾ ਸੱਚ ਵੀ ਹੈ।

ਡਾ. ਰਾਮ ਸਿੰਘ ਨੇ ਪ੍ਰਧਾਨਗੀ ਸਮੇਂ ਕਿਹਾ ਕਿ ਅਜਿਹੀਆਂ ਪੁਸਤਕਾਂ ਨੂੰ ਨਵੀਂ ਵਿਧਾ ਦੇ ਤੌਰ `ਤੇ ਸਵੀਕਾਰਨਾ ਚਾਹੀਦਾ ਹੈ। ਪਰਚਾ ਪੁਸਤਕ ਤੋਂ ਬਾਹਰ ਹੋਣਾ ਵਿਸ਼ੇ ਦੀ ਲੋੜ ਸੀ।

ਸਮਾਗਮ ਵਿਚ ਸ਼ਿਵਨਾਥ, ਪ੍ਰੋ. ਮੇਵਾ ਸਿੰਘ, ਰਣਜੀਤ ਸਿੰਘ, ਮੋਹਨ ਲਾਲ ਫਿਲੌਰੀਆ, ਜਰਨੈਲ ਕ੍ਰਾਂਤੀ, ਡਾ. ਚਮਨ ਲਾਲ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਹ.ਸ. ਮਹਿਤਾ, ਸੁਖਵੰਤ ਕੌਰ ਮਾਨ ਨੇ ਭਾਗ ਲਿਆ। ਸਮਾਗਮ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।

from Amritsar Times of 15 december 2009

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: