Remembering Sukhdev

ਸ਼ਹੀਦ ਦੀ ਯਾਦ ਬਣਾਉਣ ਲਈ ਪਰਿਵਾਰ ਘਰ ਦੇਣ ਲਈ ਤਿਆਰ: ਭਾਰਤ ਭੂਸ਼ਨ

ਸ਼ਹੀਦ ਸੁਖਦੇਵ ਦੇ ਜਨਮ ਦਿਨ ਸਬੰਧੀ ਸੈਮੀਨਾਰ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ

ਸ਼ਹੀਦ ਸੁਖਦੇਵ ਦੇ ਜਨਮ ਦਿਨ ਸਬੰਧੀ ਪੰਜਾਬੀ ਭਵਨ ’ਚ ਹੋਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਅਨੂਪ ਸਿੰਘ 

ਜੇ ਸਰਕਾਰ ਮੁਹੱਲਾ ਨੌਘਰਾ ਸਥਿਤ ਸ਼ਹੀਦ ਸੁਖਦੇਵ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਦੇ ਰੂਪ ਵਿਚ ਉਸਾਰਨਾ ਚਾਹੁੰਦੀ ਹੈ ਤਾਂ ਸ਼ਹੀਦ ਦਾ ਪਰਿਵਾਰ ਇਸ ਥਾਂ ਨੂੰ ਕਾਨੂੰਨੀ ਰੂਪ ਵਿਚ ਦਾਨ ਕਰਨ ਲਈ ਤਿਆਰ ਹੈ। ਇਹ ਐਲਾਨ ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਨ ਥਾਪਰ ਨੇ ਸ਼ਹੀਦ ਯਾਦਗਾਰ ਕਮੇਟੀ ਵੱਲੋਂ ਸ਼ਹੀਦ ਦੇ 104ਵੇਂ ਜਨਮ ਦਿਨ ਮੌਕੇ ਅੱਜ ਪੰਜਾਬੀ ਭਵਨ ਵਿਚ ਕਰਵਾਏ ਗਏ ਸਮਾਗਮ ਦੌਰਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਕਨਵੀਨਰ ਡਾ. ਹਰਦੀਪ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ ਪਰ ਸ਼ਹੀਦ ਦੇ ਜਨਮ ਸਥਾਨ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਲ 2004 ਵਿੱਚ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਇਥੇ ਸਮਾਰਕ ਦਾ ਨਿਰਮਾਣ ਕੀਤਾ ਗਿਆ ਸੀ ਪਰ  2007 ਵਿੱਚ ਪੰਜਾਬ ਸਰਕਾਰ ਵੱਲੋਂ ਇਸ ਥਾਂ ਨੂੰ ਕੌਮੀ ਯਾਦਗਾਰ ਵਜੋਂ ਉਸਾਰਨ ਦਾ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।
ਸ਼ਹੀਦ ਦੇ ਭਤੀਜੇ ਸ੍ਰੀ ਥਾਪਰ ਨੇ ਕਿਹਾ ਕਿ ਉਹ ਆਪਣੇ ਜੱਦੀ ਘਰ ਦੇ ਇਕਲੌਤੇ ਕਾਨੂੰਨੀ ਵਾਰਸ ਹਨ ਅਤੇ ਇਸ ਥਾਂ ਨੂੰ ਯਾਦਗਾਰ ਸਥਾਪਤ ਕਰਨ ਲਈ ਸਰਕਾਰ ਨੂੰ ਦਾਨ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਪ੍ਰਤੀ ਸਰਕਾਰ ਵੱਲੋਂ ਬੇਰੁਖੀ ਦਿਖਾਉਣ ਕਾਰਨ ਪਰਿਵਾਰ ਵਿਚ ਕਾਫੀ ਰੋਸ  ਹੈ।
ਸਮਾਗਮ ਦੌਰਾਨ ਪੜ੍ਹੇ ਗਏ ਪੇਪਰ ਵਿਚ ਪ੍ਰਸਿੱਧ ਚਿੰਤਕ ਡਾ. ਅਨੂਪ ਸਿੰਘ ਨੇ ਕਿਹਾ ਕਿ ਸ਼ਹੀਦ ਸੁਖਦੇਵ ਅਤੇ ਭਗਤ ਸਿੰਘ ਜੋਸ਼ੀਲੇ ਪਰ ਸਮਝਦਾਰ ਇਨਕਲਾਬੀ ਨੌਜਵਾਨ ਸਨ ਜੋ ਭਾਰਤ ਵਿੱਚੋਂ ਗਰੀਬੀ ਅਤੇ ਲਾਚਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਚਾਹਵਾਨ ਸਨ।
ਕਮੇਟੀ ਦੇ ਜਨਰਲ ਸਕੱਤਰ ਡਾ. ਦਰਸ਼ਨ ਖੇੜੀ ਨੇ ਕਿਹਾ ਕਿ ਕਮੇਟੀ ਵੱਲੋਂ ਸ਼ਹੀਦ ਸੁਖਦੇਵ ਦੀ ਵਿਚਾਰਧਾਰਾ ਨਾਲ ਸਬੰਧਤ ਸਾਹਿਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸਮਾਗਮ ਦੌਰਾਨ ਸ਼ਹੀਦ ਦੀ ਵਿਚਾਰਧਾਰਾ ਉਤੇ ਪ੍ਰਸ਼ਨ–ਉਤਰ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿਚ ਹਾਜ਼ਰ ਸਖਸ਼ੀਅਤਾਂ ਪ੍ਰੋ. ਏ.ਕੇ. ਮਲੇਰੀ, ਮਿੱਤਰ ਸੈਨ ਮੀਤ, ਮਾਸਟਰ ਹਰੀਸ਼ ਪੱਖੋਵਾਲ, ਸਮਸ਼ੇਰ ਨੂਰਪੁਰੀ, ਮਾਸਟਰ ਜਸਦੇਵ ਲਲਤੋਂ, ਕਸਤੂਰੀ ਲਾਲ, ਡਾ. ਪਰਮਿੰਦਰ, ਧਰਮਬੀਰ, ਰਾਜਵਿੰਦਰ ਅਤੇ ਵਿਨੋਦ ਕੁਮਾਰ ਲਾਲੀ ਵੱਲੋਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਹੀਦ ਸੁਖਦੇਵ ਦੇ ਨੌਘਰਾ ਸਥਿਤ ਜਨਮ ਸਥਾਨ ਦੇ ਵਿਕਾਸ ਲਈ ਸਾਲ 2007–08 ਵਿਚ ਆਪਣੇ ਅਖਤਿਆਰੀ ਕੋਟੇ ’ਚੋਂ ਭੇਜੀ 10 ਲੱਖ ਰੁਪਏ ਦੀ ਗਰਾਂਟ ਹਾਲਾਂ ਵੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਣ–ਵਰਤੀ ਪਈ ਹੈ। ਗ੍ਰਾਂਟ ਦੇ ਹਾਲਾਂ ਤੱਕ ਖਰਚੇ ਨਾ ਜਾਣ ਦਾ ਕਾਰਨ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੇ ਨਿੱਜੀ ਮਾਲਕੀ ’ਚ ਹੋਣਾ ਦੱਸਿਆ ਜਾ ਰਿਹਾ ਹੈ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: