Sukh Dhurkotia’s poem dedicated to Paash

ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ

ਕੌਣ ਕਹਿੰਦਾ ਉਸਦੀ ਮੌਤ ਹੋ ਗਈ,

ਓ ਜਿਉਂਦਾ ਹੈ,
ਹਰ ਕਵੀ ਦੀ ਅੱਖ ਦਾ ਅੱਥਰੂ ਬਣਕੇ,
ਸੰਮੇਲਨ ਵਿੱਚ ਓ ਆਂਉਦਾ ਹੈ,
ਵੱਖੋ ਵੱਖਰੀ ਅਵਾਜ਼ ਦੇ ਵਿੱਚ,
ਕਵਿਤਾ ਓ ਸੁਣਾਂਉਦਾ ਹੈ,
ਓ ਹਰ ਇੱਕ ਦਿਲ ਵਿੱਚ ਵਸਦਾ ਹੈ,
ਓ ਹਰ ਇੱਕ ਦਿਲ ਵਿੱਚ ਗਾਂਉਦਾ ਹੈ,
ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ ਜਿਉਂਦਾ ਹੈ,

ਮਿੱਟੀ ਦੀ ਮਹਿਕ ਵਿੱਚ,ਚਿੜੀਆਂ ਦੀ ਚਹਿਕ ਵਿੱਚ,
ਹਵਾਵਾਂ ਵਿੱਚ,ਫ਼ਿਜ਼ਾਵਾਂ ਵਿੱਚ,
ਧੁੱਪਾਂ ਵਿੱਚ ਓ ਛਾਂਵਾਂ ਵਿੱਚ,
ਰੂਹਾਂ ਵਿੱਚ ਓ ਸਾਹਵਾਂ ਵਿੱਚ,
ਓ ਤੇਰੇ ਵਿੱਚ ਓ ਮੇਰੇ ਵਿੱਚ,
ਓ ਸਾਡੇ ਸਭਦੇ ਵਿੱਚ ਮੌਜੂਦ ਹੈ,
ਅਸੀ ਲੜਾਂਗੇ ਸਾਥੀ,ਅਸੀ ਲੜਾਂਗੇ ਸਾਥੀ,
ਓ ਸੁੱਤੇ ਹੋਏ ਜਜ਼ਬਿਆਂ ਨੂੰ ਜਗਾਂਉਦਾ ਹੈ,
ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ ਜਿਉਂਦਾ ਹੈ,

ਓ ਪਾਪੀਆਂ ਲਈ,ਅਪਰਾਧੀਆਂ ਲਈ,
ਇੱਕ ਡਰ ਹੈ,
ਓ ਸੱਚ ਦਾ ਅਰਥ ਹੈ,
ਸੱਚਾਈ ਦਾ ਘਰ ਹੈ,
ਓ ਸੂਰਜ ਦੀ ਕਿਰਨ ਨਹੀ,
ਓ ਸੂਰਜ ਹੈ,
ਓ ਵਿਸ਼ਾਲ ਸੋਚ ਦਾ ਉੱਚਾ ਪਰਬਤ ਨਹੀ,
ਵਿਸ਼ਾਲ ਸੋਚ ਦਾ ਉੱਚਾ ਅਸਮਾਨ ਹੈ,
ਉਹ ਸੂਰਮਾ ਸੱਚ ਕਹਿਣ ਤੋਂ ਡਰਦਾ ਨਾਂ,
ਹਿੱਕ ਠੋਕਕੇ ਸੱਚ ਸੁਣਾਂਉਦਾ ਹੈ,
ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ ਜਿਉਂਦਾ ਹੈ,

ਜੋ ਹਨੇਰਿਆਂ ਨੂੰ ਚੀਰ ਦੇਵੇ,
ਓ ਇੱਕ ਐਸੀ ਸਵੇਰ ਹੈ,
ਓ ਕ੍ਰਾਤੀਕਾਰੀਆਂ ਦੀ ਮੰਗੀ ਇੱਕ ਦੁਆ ਹੈ,
ਦੋਸਤੋ ਓ ਤਾਂ ਭਗਤ ਸਿੰਘ ਦਾ ਦੂਜਾ ਨਾਂ ਹੈ,
ਕਦੇ ਸ਼ਬਦ ਵੀ ਕਿਸੇ ਤੋਂ ਡਰੇ ਨੇ,
ਕਦੇ ਸ਼ਬਦਾਂ ਦੀ ਵੀ ਮੌਤ ਹੋਈ ਹੈ,
ਓ ਇੱਕ ਐਸਾ ਸ਼ਬਦ ਹੈ,
ਜੋ ਜਾਿਗ੍ਰਤੀ ਲਿਆਂਉਦਾ ਹੈ,
ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ ਜਿਉਂਦਾ ਹੈ,

ਇੱਕ ਪਾਸ਼ ਨਾਮਕ ਅਵਾਜ਼ ਗੂੰਜਦੀ ਹੈ,
ਜੋ ਅਕਸਰ ਆਖਦੀ ਹੈ,
ਕਿਉਂ ਜਕਦੇ ਹੋ ਆਓ ਉਠੀਏ,
ਮੇਰੇ ਵੱਲ ਦੇਖੋ ਮੈ ਅਜੇ ਵੀ ਜਿਉਂਦਾ ਹਾਂ,
ਓ ਸੁਨਿਹਰੀ ਭਵਿੱਖ ਦੀ ਉਦਾਹਰਣ ਹੈ,
ਤੇ ਉਦਾਹਰਣ ਕਦੇ ਸਧਾਹਰਣ ਨਹੀਂ ਹੁੰਦੀ,
ਓ ਖਾਸ ਹੈ,ਓ ਪਾਸ਼ ਹੈ,
ਇਹ ਓਨ੍ਹਾਂ ਪਾਪੀਆਂ ਦਾ ਭਰਮ ਸੀ,
ਕੇ ਗੋਲੀਆ ਦੇ ਖੜਾਕੇ ਨਾਲ,
ਕਵਿਤਾ ਖ਼ਾਮੋਸ਼ ਹੋ ਜਾਵੇਗੀ,
ਓ ਅੱਜ ਵੀ ਕਵਿਤਾ ਰਾਹੀਂ,
ਆਪਣੀ ਹੋਂਦ ਦਾ ਇਹਸਾਸ ਦਵਾਂਉਦਾ ਹੈ,

ਖੇਤਾਂ ਦਾ ਪੁੱਤ ਪਾਸ਼ ਜਿਉਂਦਾ ਹੈ ਜਿਉਂਦਾ ਹੈ,

                                                                              ਸੁਖ ਧੂਰਕੋਟੀਆ

2 Responses to “Sukh Dhurkotia’s poem dedicated to Paash”

  1. amninder Says:

    ਪਾਸ਼ ਨੇ ਹਮੇਸ਼ਾ ਹੀ ਜਿਉਂਦਾ ਰਹਿਣਾ ਹੈ

  2. amninder Says:

    ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਮੈਂ ਕੁੱਜ ਲਿਖ ਕੇ ਭੇਜਣਾ ਹੋਵੇ ਤਾਂ ਮੈਨੂੰ ਕੀ ਕਰਨਾ ਚਾਹਿਦਾ ਹੈ
    ਜਿਵੇਂ ਕੋਈ ਕਵਿਤਾ ਜਾਂ ਕੁੱਜ ਹੋਰ…..ਬਹੁਤ ਧੰਨਵਾਦ ਜੀ….

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: