ਚੰਡੀਗੜ੍ਹ ’ਚ ਨਹੀਂ ਲਾਇਆ ਜਾ ਸਕਦਾ ਕਿਸੇ ਵੀ ਸ਼ਹੀਦ ਦਾ ਬੁੱਤ

ਚੰਡੀਗੜ੍ਹ ’ਚ

ਨਹੀਂ ਲਾਇਆ ਜਾ ਸਕਦਾ

ਕਿਸੇ ਵੀ ਸ਼ਹੀਦ ਦਾ ਬੁੱਤ

Date: Oct 06, 2010

ਚੰਡੀਗੜ੍ਹ, 6 ਅਕਤੂਬਰ (ਸੋਹਲ)-ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਆਡੀਟੋਰੀਅਮ ’ਚ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 103ਵਾਂ ਜਨਮ ਦਿਹਾੜਾ ਮਨਾਉਂਦਿਆਂ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਕਿਸੇ ਵੀ ਸ਼ਹੀਦ ਦਾ ਬੁੱਤ ਚੰਡੀਗੜ੍ਹ ’ਚ ਲਾਉਣ ਦੀ ਇਜਾਜ਼ਤ ਨਹੀਂ ਹੈ ਤਾਂ ਆਡੀਟੋਰੀਅਮ ’ਚ ਨਾ ਸਿਰਫ਼ ਹੈਰਾਨੀ ਦਾ ਆਲਮ ਪਸਰ ਗਿਆ, ਬਲਕਿ ਵਿਦਿਆਰਥੀਆਂ ’ਚ ਇਸ ਗੱਲ ਨੂੰ ਲੈ ਕੇ ਡਾਹਢਾ ਰੋਸ ਪਾਇਆ ਗਿਆ। ਦਰਅਸਲ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਵੱਲੋਂ ਅੱਜ ਉਪਰੋਕਤ ਆਡੀਟੋਰੀਅਮ ’ਚ ਪਾਸ਼, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀਆਂ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮਾਂ ਵਿਖਾਈਆਂ ਗਈਆਂ। ਇਸ ਦੌਰਾਨ ਵਿਦਿਆਰਥੀਆਂ ’ਚ ਪੁੱਜੇ ’ਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਆਰ. ਸੀ. ਸੋਬਤੀ ਨੂੰ ਜਦੋਂ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ’ਚ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਜਾਵੇ ਤਾਂ ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਨਿਯਮਾਂ ’ਚ ਦਰਜ ਹੈ ਕਿ ਚੰਡੀਗੜ੍ਹ ’ਚ ਕਿਸੇ ਵੀ ਵਿਅਕਤੀ ਦਾ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਹੈ, ਇਸ ਲਈ ਸ਼ਹੀਦ ਭਗਤ ਸਿੰਘ ਦਾ ਬੁੱਤ ਚੰਡੀਗੜ੍ਹ ਜਾਂ ਪੰਜਾਬ ਯੂਨੀਵਰਸਿਟੀ ’ਚ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਪੁੱਜੇ ਵਿਦੇਸ਼ੀ ਸਿੱਖਾਂ ਦੀ ਸੰਸਥਾ ‘ਯੂਨਾਈਟਿਡ ਸਿੱਖਜ਼’ ਦੇ ਮੈਂਬਰ ਬੀਬੀ ਮਨਜਿੰਦਰ ਕੌਰ ਨੇ ਇਸ ਗੱਲ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਸਲਾ ਬੁੱਤ ਲਾਉਣ ਦਾ ਨਹੀਂ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਅੱਜ ਐਨੇ ਕੁ ਆਜ਼ਾਦ ਹਾਂ ਕਿ ਕਿਸੇ ਵਿਅਕਤੀ ਵੱਲੋਂ ਘੜ ਦਿੱਤੇ ਗਏ ਨਿਯਮ ਨੂੰ ਲੈ ਕੇ ਲਕੀਰ ਦੇ ਫਕੀਰ ਬਣੇ ਹੋਏ ਹਾਂ।

http://www.doabaheadlines.co.in/story/7643

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: