ਹਾਂ, ਪਾਸ਼ ਤੂੰ ਸੱਚ ਕਹਿੰਦਾ ਸੀ

ਡਾ.ਅਮਰਜੀਤ ਟਾਂਡਾ —

ਹਾਂ, ਪਾਸ਼ ਤੂੰ ਸੱਚ ਕਹਿੰਦਾ ਸੀ

ਹਾਂ, ਪਾਸ਼ ਤੂੰ ਸੱਚ ਕਹਿੰਦਾ ਸੀ
ਜਦੋਂ ਆਪਾਂ ਪਹਿਲੀ ਵਾਰ
ਨਕੋਦਰ ਦੁਸ਼ਹਿਰਾ ਗਰਾਊਂਡ ਚ ਮਿਲੇ ਸਾਂ-
ਕਿ ਇਸ ਸਮਾਜ ਨੂੰ ਲੱਗਾ ਕੋਹੜ
ਇੰਜ਼ ਨਹੀਂ ਪੂੰਝਿਆ ਜਾਣਾ-
ਕੁਝ ਕਰਨ ਦੀ ਲੋੜ ਹੈ-
ਤੂੰ ਕਹਿੰਦਾ ਸੀ ਜੇ ਹੱਥ ਹੋਣ ਤਾਂ
ਹੀਰ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ –
ਜਦੋਂ ਆਪਾਂ ਤੇ ਚੰਦਨ ਮਹਿਤਪੁਰ ਚੰਨੇ ਦੇ ਵਿਆਹ ਤੇ ਮਿਲੇ ਸਾਂ-
ਤੂੰ ਨਜ਼ਮ ਕਹੀ ਸੀ
ਕਿ ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ-
ਯਾਰ ਕਈ ਹੱਥ ਤਾਂ
ਮਿੰਤ ਤਰਲਾ ਬਣ ਗਏ ਹਨ ਬੱਚੇ ਪਾਲਣ ਖਾਤਰ
ਤੇ ਦੂਸਰੇ ਕਈ ਖੂੁਨੀ ਹੱਥ ਵੋਟਾਂ ਵੇਲੇ ਹੀ ਜੁੜਦੇ ਨੇ-
ਤੂੰ ਕਿਹੜਾ ਜਾਣਦਾ ਨਈ-

ਫੇਰ ਮਿਲਿਆ ਤੂੰ ਕਈ ਵਾਰ ਬਜ਼ਾਰ, ਲੁਦੇਹਾਣੇ, ਬੱਸ ਚ ਸਫ਼ਰ ਕਰਦਿਆਂ, ਕਵੀ ਦਰਬਾਰਾਂ ਦੀ ਦਹਿਲੀਜ਼ ਤੇ-

ਮੈਨੂੰ ਵੀ ਨਹੀਂ ਸੀ ਪਤਾ ਕਿ ਕਿਵੇਂ ਇੱਕ ਜ਼ੇਲਾਂ ਦਾ ਰਾਹੀ
ਤਲਵੰਡੀ ਸਲੇਮ ਦਾ ਜੰਮਪਲ –
ਜੋ ਕਹਿੰਦਾ ਹੁੰਦਾ ਸੀ-ਆਪਾਂ ਲੜ੍ਹਾਂਗੇ ਉਦਾਸ ਮੌਸਮ ਲਈ
ਗੁਲਾਮ ਸੱਧਰਾਂ ਲਈ ਅਮਰਜੀਤ,
ਤਲਵਾਰ ਨਾ ਹੋਈ,ਲੜ੍ਹਨ ਦੀ ਲਗਨ ਨਾਲ ਲੜ੍ਹਾਂਗੇ

ਤੂੰ ਲੜ੍ਹਿਆ ਮੈਂ ਸਦਕੇ ਜਾਂਦਾ ਹਾਂ ਤੇਰੇ ਤੇ ਯਾਰਾ-
ਫੇਰ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ
ਕਿ ਤੂੰ ਅਮਰੀਕਾ ਜਾ ਕੇ ਵੀ ਯੁੱਧ ਛੇੜੇਂਗਾ-
ਅੱਖਰਾਂ ਦੀ ਐਂਟੀ ਏ ਕੇ ਸੰਤਾਲੀ ਲੈ ਕੇ
ਤੇ ਅੰਗਰੇਜ਼ੀ ਪੰਪ ਤੇ ਬੈਠਾ ਨਜ਼ਮ ਲਿਖੇਂਗਾ-
ਮੈਂ ਤੇਰੀਆਂ ਓਹੀ ਸਤਰਾਂ ਓਸਲੋ ਲਾਇਬਰੇਰੀ ਚ ਪੜ੍ਹੀਆਂ ਸਨ-
ਤੇ ਕਈਆਂ ਨੂੰ ਪੜ੍ਹਾਈਆਂ-
ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾਂ
ਤੇ ਸੁਪਨਿਆਂ ਦਾ ਮਰ ਜਾਣਾ-
ਯਾਰਾ ਏਥੇ ਤਾਂ ਘਰ ਤੋਂ ਕੰਮ
ਤੇ ਕੰਮ ਤੋਂ ਘਰ ਹੀ ਜਿ਼ਦਗੀ ਬਣਾ ਲਈ ਹੈ ਲੋਕਾਂ-
ਕਿਸੇ ਕੋਲ ਵਿਹਲ ਨਹੀਂ ਹੈ
ਕਿ ਕਿਸੇ ਕੋਲ ਬਹਿ ਕੇ ਸੀਨਾ ਹੀ ਫੋਲ ਲਈਏ

ਪਾਸ਼ ਤੂੰ ਨਾਜਮ ਹਿਕਮਤ,ਪਾਬਲੋ ਨਾਰੂਦਾ,ਮੈਕਸਿਮ ਗੋਰਕੀ
ਤੂੰ ਲੋਹਾ ਖਾਂਦਾ, ਲੋਹਾ ਲੈਂਦਾ ਅਲਵਿਦਾ ਕਹਿ ਗਿਆ-
ਤੇਰੇ ਕਾਤਲ ਪਲ ਪਤਾ ਨਹੀਂ ਕਿੰਜ਼ ਜੀਂਦੇ ਹੋਣਗੇ ਰਾਤ ਦਿਨ-

ਯਾਰ ਦੋਸਤਾਂ ਸੰਘਰਸ਼ ਤੋ ਪਾਸਾ ਵੱਟ ਲਿਆ ਹੈ
ਮੌਤ ਮੂਹਰੇ ਹਾਰ ਗਏ ਹਨ-ਤੇਰੇ ਵਾਂਗ ਨਾ ਨਿੱਤਰੇ
ਸਰਪ੍ਰਸਤੀਆਂ ਮੱਲ ਲਾਲ ਬੱਤੀਆਂ ਸਹਾਰੇ ਸਾਹ ਲੈ ਰਹੇ ਹਨ-

ਹਾਂ ਬਹੁਤ ਹਨੇਰਾ ਰਿਹਾ ਆਪਣੇ ਸਮਿਆਂ ਵਿਚ
ਤੇ ਅੱਜ ਨਿੱਤ ਪਵਿੱਤਰ ਹਰਫ਼ ਤਖ਼ਤ ਦੇ ਪੌਡੇ
ਬਣ 2 ਜੀਅ ਰਹੇ ਹਨ-
ਪਾਪ ਦੀਆਂ ਜੰਝਾਂ ਕਈ ਆ ਚੁੱਕੀਆਂ ਹਨ-
ਪਰ ਤੇਰੇ ਵਾਂਗ ਜੰਝ ਮੂਹਰੇ
ਸੀਨਾ ਤਾਣ ਕੇ ਖੜ੍ਹਨ ਵਾਲਾ ਕੋਈ ਨਹੀਂ ਦਿਸਦਾ-

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: