ਖੇਤਾਂ ਦਾ ਪੁੱਤ ਅਤੇ ਇਨਕਲਾਬੀ ਕਵੀ ਸੀ ਪਾਸ਼

ਖੇਤਾਂ ਦਾ ਪੁੱਤ ਅਤੇ ਇਨਕਲਾਬੀ ਕਵੀ ਸੀ ਪਾਸ਼

ਪੰਜਾਬੀ ਸਾਹਿਤ ਵਿੱਚ ਪਾਸ਼ ਇੱਕ ਅਜਿਹਾ ਨਾਮ ਹੈ, ਜਿਸਦੀ ਯਾਦ ਆਉਦਿਆਂ ਹੀ ਇਕ ਪੂਰੀ ਦੀ ਪੂਰੀ ਲਹਿਰ ਤੇ ਉਸ ਸਮੇਂ ਲਿਖੀ ਗਈ ਪੰਜਾਬੀ ਸ਼ਾਇਰੀ ਅੱਖਾਂ ਸਾਹਮਣੇ ਚਲ-ਚਿੱਤਰ ਵਾਂਗ ਘੰੁੰਮ ਜਾਂਦੀ ਹੈ। ਪੰਜਾਬ ਦਾ ਉਹ ਇੱਕ ਅਜਿਹਾ ਕਵੀ ਸੀ ਜਿਸ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੀ ਬਹੁਤ ਜਿਆਦਾ ਧਾਂਕ ਜਮਾਈ।
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਹੋਇਆ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ। ਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਦਾ ਪੁੱਤਰ ਆਰਥਿਕ ਤੌਰ ‘ਤੇ ਸੁਰੱਖਿਅਤ ਹੋਵੇ ਤੇ ਚੰਗਾ ਪੜ੍ਹੇ, ਲਿਖੇ, ਉਸੇ ਤਰ੍ਹਾਂ ਹੀ ਉਸ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾ। ਪਰ ਪਾਸ਼ ਤਾਂ ਹੋਰ ਹੀ ਵਿਚਾਰਧਾਰਾ ਦਾ ਪਾਂਧੀ ਸੀ। ਕਪੂਰਥਲੇ ਰਹਿੰਦੇ ਹੀ ਉਸ ਦਾ ਸੰਪਰਕ ਉਸ ਵੇਲੇ ਦੀ ਇਨਕਲਾਬੀ ਦੇ ਰਾਹੇ ਪੈ ਗਿਆ। ਉਸ ਨੇ ਬੀ.ਏ,. ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁੱਝ ਸਮਾਂ ਪੱਤਰਕਾਰੀ ਕੀਤੀ। ਪਾਸ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ ਪਰ ਆਰਥਿਕ ਮੁਸਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਦੇ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆ।
ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਤੇ ਜੁਝਾਰਵਾਦੀ ਕਵੀ ਹੋਇਆ ਹੈ। ਉਸ ਦੀ ਕਵਿਤਾ ਸੱਚ ਦਾ ਪ੍ਰਤੀਕ ਸੀ। ਪਾਸ਼ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਪ੍ਰਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ ਭਰਨ ਵਾਲਾ ਵਿਅਕਤੀ ਸੀ। ਉਸ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸਾਹਮਣੇ ਲਿਆਉਣ ਵਾਲੀ ਹੋਣ ਦੇ ਨਾਲ-ਨਾਲ ਮਨੁੱਖ ਅੰਦਰ ਲੋਹੇ ਅਤੇ ਹਥਿਆਰਾਂ ਦਾ ਖੜਕਾਅ ‘ਤੇ ਨਵੀਂ ਚੇਤਨਾ ਭਰਨ ਵਾਲੀ ਹੈ। ਉਹ ਸਾਡੇ ਸਮਾਜਿਕ ਜੀਵਨ ਦੇ ਕਤੋਰ ਯਥਾਰਥ ਤੇ ਗਲਤ ਢਾਂਚੇ ਨੂੰ ਬੜੀ ਦਲੇਰੀ ਨਾਲ ਬਿਆਨ ਕਰਦਾ ਹੈ। ਪਰੰਪਰਾਵਾਦੀ ਵਿਰੋਧੀ ਅਤੇ ਪਾਠਕ ਨੂੰ ਪੂਰੀ ਤਰ੍ਹਾਂ ਭਾਈਵਾਲ ਬਣਾ ਸਕਣ ਦੀ ਸਮਰੱਥਾ ਉਹ ਰੱਖਦਾ ਸੀ। ਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਸਾਹਿਤ ਨੂੰ ਭੇਂਟ ਕੀਤੇ ਹਨ। ਉਸ ਦੇ ਕਾਵਿ-ਸੰਗ੍ਰਹਿ ਹਨ. Ñਲੋਹ ਕਥਾ, ਉੱਡਦਿਆਂ ਬਾਜ਼ਾਂ ਮਗਰ,, ਸਾਡੇ ਸਮਿਆਂ ਵਿੱਚ, ਖਿੱਲਰੇ ਹੋਏ ਵਰਕੇ, ਅਸੀ ਲੜਾਂਗੇ ਸਾਥੀ ਅਤੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀ। ਉਸ ਦੀ ਹਰੇਕ ਕਵਿਤਾ ਵਿੱਚ ਕਲਾਤਮਕਤਾ ਭਰਪੂਰ ਹੈ। ਜਿਵੇਂ:-
ਅਸੀ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ‘ਚ ਕਣ ਹੁੰਦਾ ਹੈ,
ਜਿਵੇਂ ਹੁੱਕੇ ‘ਚ ‘ਨਿਕੋਟੀਨ’ ਹੁੰਦੀ ਹੈ।
ਅਮਰਜੀਤ ਸਿੰਘ ਗਰੇਵਾਲ ਪਾਸ਼ ਦੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆ ਹੋਇਆ ਕਹਿਦਾ ਹੈ, ” ਇੰਜ ਲੱਗਦਾ ਹੈ ਸ਼ਾਇਦ ਪਾਸ਼ ਫਾਸ਼ਿਜਮ ਖਿਲਾਫ਼ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਕਵੀ ਹੈ। ਇਹ ਗੱਲ ਠੀਕ ਨਹੀਂ। ਗੁਰੂ ਨਾਨਕ ਨੇ ਵੀ ਤਾਂ ਇਸੇ ਤਰ੍ਹਾਂ ਕੀਤਾ ਸੀ ਤੇ ਇਸੇ ਲਈ ਇਹ ਕਹਿਣਾਂ ਵਧੇਰੇ ਢੁੱਕਵਾਂ ਹੈ ਕਿ ਪਾਸ਼ ਇੱਕ ਸਦੀ ਵਿੱਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇੱਕੋ-ਇੱਕ ਸੱਚਾ ਵਾਰਿਸ ਹੈ। ”
ਉਸ ਦਾ ਨਾਂ ਨਕਸਲਵਾੜੀ ਲਹਿਰ ਵੇਲੇ ਜੁਝਾਰਵਾਦੀ ਧਾਰਾ ਦੇ ਮੋਢੀ ਕਵੀ ਵਜੋ ਉੱਭਰਿਆ। ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜਦੂਰਾਂ ਦਾ ਹੱਕ ਅਤੇ ਇਨਕਲਾਬ ਦੀ ਤਿਆਰ ਲਈ ਉਸਾਰਿਆ ਹੋਇਆ ਹੈ। ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ। ਜਿਸ ਕਾਰਨ ਉਸ ਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏ।
ਆਪਣੀ ਇੱਕ ਕਵਿਤਾ ”ਇਨਕਾਰ” ਵਿੱਚ ਉਸ ਸੁਹਜਵਾਦੀ ਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ, ਜਿਸ ਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ ਅਤੇ ਲਿਖਦਾ ਹੈ:-
ਮੇਰੇ ਤੋ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਰਾਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜ਼ਿੰਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਪਾਸ਼ ਦੇ ਪ੍ਰੇਰਨਾ ਸ਼ੋਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ। ਜਿਸ ਕਾਰਨ ਉਸ ਦੀਆਂ ਰਚਨਾਵਾਂ ਵੀ ਕ੍ਰਾਂਤੀਕਾਰੀ ਸੁਰ ਤੇ ਰੋਹ ਭਰੀ ਹੈ, ਜਿਸ ਵਿੱਚ ਵਿਅੰਗ ਦੀ ਛੋਹ ਬਹੁਤ ਤਿੱਖੀ ਤੇ ਕਾਟਵੀਂ ਹੈ:
ਜਦੋਂ ਬੰਦੂਕ ਨਾ ਹੋਈ, ਉਦੋਂ ਤਲਵਾਰ ਹੋਵੇਗੀ।
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ।
ਲÑੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ।
ਤੇ ਅਸੀ ਲੜਾਂਗੇ ਸਾਥੀ…
ਕਿ ਲੜਨ ਬਾਂਝੋ ਕੁੱਝ ਵੀ ਨਹੀਂ ਮਿਲਦਾ…
23 ਮਾਰਚ 1988 ਨੂੰ ਪੰਜਾਬ ਦਾ ਇਹ ਵਡਮੁੱਲਾ ਕਵੀ ਦਹਿਸ਼ਤ ਗਰਦਾਂ ਹੱਥੋਂ ਕਤਲ ਹੋ ਗਿਆ ਉਸ ਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈਂ ਅਮਰ ਕਰ ਦਿੱਤਾ। ਉਸ ਦੀ ਯਾਦ ਵਿੱਚ ਪਾਸ ਮੈਮੋਰੀਅਲ ਟਰੱਸਟ ਸਥਾਪਿਤ ਕੀਤਾ ਗਿਆ। ਪਾਸ਼ ਆਪਣੀ ਕਵਿਤਾ ਬਾਰੇ ਖੁਦ ਵੀ ਲਿਖਦਾ ਹੈ:-
”ਬੜੀ ਕੌੜੀ ਬੜੀ ਬੇਰਸ ਮੇਰੇ ਰੁਜਗਾਰ ਦੀ ਕਵਿਤਾ”
ਜੀਵਨ ਅਤੇ ਮੌਤ ਬਾਰੇ ਵੀ ਉਸ ਦੇ ਅਲੱਗ ਹੀ ਵਿਚਾਰ ਹਨ। ਮੌਤ ਬਾਰੇ ਉਹ ਲਿਖਦਾ ਹੈ:-
”ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੇ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰ੍ਹੇਆਮ ਬੇ-ਪਰਦ ਕਰ ਦੇਣਾ।”
ਜਸਵੰਤ ਕੌਰ ‘ਮਣੀ’ ਬੀ.ਏ., ਭਾਗ-ਤੀਜਾ,
ਸਰਕਾਰੀ ਰਾਜਿੰਦਰ ਕਾਲਜ, ਬਠਿੰਡਾ। ਮੋ. 98888-70822

http://www.chetnashakti.net/articles.php?fn_mode=fullnews&fn_id=1671

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: