ਇਨਕਲਾਬੀ ਗੀਤਾਂ ਦੇ ਗਾਇਨ ਨਾਲ ਹੋਇਆ ਆਗਾਜ਼

ਇਨਕਲਾਬੀ ਗੀਤਾਂ ਦੇ ਗਾਇਨ ਨਾਲ ਹੋਇਆ ਆਗਾਜ਼

October – 30 – 2010

ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 29 ਅਕਤੂਬਰ

ਇਥੇ ਅੱਜ ਸ਼ੁਰੂ ਹੋਏ ‘ਮੇਲਾ ਗਦਰੀ ਬਾਬਿਆਂ ਦਾ’ ਦੇ ਪਹਿਲੇ ਦਿਨ ਇਤਿਹਾਸਕ ਤੇ ਅਜੋਕੇ ਸਮੇਂ ਦੇ ਹਾਣੀ ਗੀਤਾਂ ਦੀਆਂ ਸੁਰਾਂ ਨਾਲ ਗਾਇਨ ਮੁਕਾਬਲੇ ਦਾ ਆਗਾਜ਼ ਹੋਇਆ। ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਦੀਆਂ ਵਾਰਾਂ, ਗਦਰੀ ਗੂੰਜਾਂ, ਪਾਸ਼, ਉਦਾਸੀ ਤੇ ਜੈਮਲ ਪੱਡਾ ਆਦਿ ਇਨਕਲਾਬੀ ਗੀਤਾਂ ਨੇ ਪੌਣਾਂ ’ਚ ਝੰਜੋੜਵੀਂ ਰੂਹ ਭਰ ਦਿੱਤੀ।
ਪੰਜਾਬ ਦੇ ਕੋਨੇ-ਕੋਨੇ ਤੋਂ ਨਿੱਕੇ ਬਾਲ, ਨੌਜਵਾਨ ਕੁੜੀਆਂ-ਮੁੰਡੇ, ਉਨ੍ਹਾਂ ਦੇ ਮਾਪੇ ਤੇ ਅਧਿਆਪਕ ਜੋਸ਼ੋ-ਖਰੋਸ਼ ਨਾਲ ਨੌਜਵਾਨ ਭਾਰਤ ਸਭਾ ਵੱਲੋਂ ਸਜਾਏ ਨਗਰ ’ਚ ਪਹੁੰਚੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਸ਼ਮ੍ਹਾ ਰੌਸ਼ਨ ਕੀਤੀ ਅਤੇ ਨੌਜਵਾਨ ਭਾਰਤ ਸਭਾ ਦਾ ਪੈਗਾਮ ‘ਜਾਰੀ ਰੱਖਣਾ ਹੈ ਸੰਗਰਾਮ’,‘ਸ਼ਹੀਦੋ ਤੁਹਾਡੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਗੂੰਜ ਉੱਠੇ। ਸ਼ਹੀਦਾਂ ਦੀਆਂ ਤਸਵੀਰਾਂ ’ਤੇ ਫੁੱਲਾਂ ਦੀ ਵਰਖ਼ਾ ਕਰਨ ਮੌਕੇ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਨੌਨਿਹਾਲ ਸਿੰਘ, ਸਹਾਇਕ ਸਕੱਤਰ ਅਮੋਲਕ ਸਿੰਘ, ਸਭਿਆਚਾਰਕ ਕਨਵੀਨਰ ਕਾਮਰੇਡ ਗੁਰਮੀਤ, ਕਮੇਟੀ ਮੈਂਬਰ ਡਾ. ਰਘਬੀਰ ਕੌਰ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਕੁਲਵੰਤ ਸਿੰਘ ਸੰਧੂ, ਕਾਮਰੇਡ ਰਮਿੰਦਰ ਸਿੰਘ ਪਟਿਆਲਾ, ਕਾਮਰੇਡ ਜਗਰੂਪ, ਕਾਮਰੇਡ ਪ੍ਰਿਥੀਪਾਲ ਮਾੜੀਮੇਘਾ, ਹਰਵਿੰਦਰ ਭੰਡਾਲ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਰਣਜੀਤ ਸਿੰਘ ਤੇ ਬਲਵੀਰ ਕੌਰ ਬੁੰਡਾਲਾ ਹਾਜ਼ਰ ਸਨ। ਮੇਲੀਆਂ ਲਈ ਲੰਗਰ ਦੀ ਸੇਵਾ ਮਰਹੂਮ ਬੋਦੂ ਰਾਮ, ਭਾਗੂ ਰਾਮ, ਰਾਜ ਮੱਲ, ਤੁਲਸੀ ਰਾਮ ਤੇ ਚਾਨਣ ਰਾਮ ਦੇ ਸਮੂਹ ਨਈਅਰ ਪਰਿਵਾਰ ਬੋਦਮਪੁਰਾ ਪਿੰਡ ਕੰਗਣੀਵਾਲ (ਜਲੰਧਰ) ਵੱਲੋਂ ਕੀਤੀ ਗਈ।
ਦੇਸ਼ ਭਗਤ ਯਾਦਗਰ ਹਾਲ ਦੇ ਵਿਹੜੇ ’ਚ ਵੱਖ-ਵੱਖ ਸਟੇਜਾਂ ਦੇ ਇੱਕੋ ਵੇਲੇ ਸ਼ੁਰੂ ਹੋਏ ਜੂਨੀਅਰ ਤੇ ਸੀਨੀਅਰ ਵਿਦਿਆਰਥੀਆਂ ਦੇ ਗਾਇਨ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ: ਸੀਨੀਅਰ ਵਰਗ ਦੇ ਸੋਲੋ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਜਗਜੀਤ ਕੌਰ ਇਨਕਲਾਬੀ ਨੌਜਵਾਨ ਸਭਾ ਲੁਧਿਆਣਾ, ਦੂਜਾ ਸਥਾਨ ਵਿਕਟਰ ਕੋਟਕਪੂਰਾ ਅਤੇ ਤੀਸਰਾ ਸਥਾਨ ਗੁਰਵਿੰਦਰ ਕੌਰ ਕੇ.ਐਮ.ਵੀ. ਜਲੰਧਰ ਨੂੰ ਪ੍ਰਾਪਤ ਹੋਇਆ। ਤਿੰਨ ਹੌਸਲਾ ਵਧਾਊ ਇਨਾਮ ਗੁਰਜੰਟ ਸਿੰਘ, ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਦਿੱਤੇ ਗਏ। ਜੂਨੀਅਰ ਵਰਗ ਵਿਚ ਪਹਿਲਾ ਸਥਾਨ ਸਲਿਲ ਸ਼ਰਮਾ (ਸਮਰਪਿਤ ਸਰਗਮ ਅਕੈਡਮੀ ਲੁਧਿਆਣਾ), ਦੂਜਾ ਹਰਜੀਤ ਸਿੰਘ (ਸਰਕਾਰੀ ਹਾਈ ਸਕੂਲ ਸੁੰਨੜ ਕਲਾਂ) ਅਤੇ ਤੀਜਾ ਸਥਾਨ ਧਰੁਵ (ਈਸਟ ਗੁਰੁ ਨਾਨਕਪੁਰਾ ਜਲੰਧਰ) ਨੇ ਪ੍ਰਾਪਤ ਕੀਤਾ। ਸਿਮਰਜੀਤ ਸਿੰਘ, ਸਾਹਿਲ, ਪਰਮਿੰਦਰ ਕੌਰ, ਬਰਕਤ ਸਿੰਘ ਅਤੇ ਤਨਵੀ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।
ਸੀਨੀਅਰ ਵਰਗ ਦੇ ਸਮੂਹ ਗਾਇਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਏ.ਐਸ. ਕਾਲਜ ਖੰਨਾ, ਦੂਜਾ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਅਤੇ ਤੀਜਾ ਸਥਾਨ ਏ.ਡੀ. ਕਾਲਜ ਧਰਮਕੋਟ ਨੇ ਪ੍ਰਾਪਤ ਕੀਤਾ। ਇਸ ਮੌਕੇ ਐਸ.ਐਮ.ਐਸ. ਕਰਮਜੋਤ ਕਾਲਜ ਮਿਆਣੀ ਹੁਸ਼ਿਆਰਪੁਰ ਤੇ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਾ ਕਾਲਾਸੰਘਿਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਜੂਨੀਅਰ ਵਰਗ ਦੇ ਸਮੂਹ   ਗਾਇਨ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ (ਬਰਨਾਲਾ) ਨੂੰ ਪਹਿਲਾ, ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ (ਲੁਧਿਆਣਾ) ਨੂੰ ਦੂਸਰਾ ਅਤੇ ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਹੌਸਲਾ ਵਧਾਉ ਇਨਾਮ ਸਰਵਹਿਤਕਾਰੀ ਵਿਦਿਆ ਮੰਦਰ ਜਲੰਧਰ, ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਰਾਰ ਖਾਂ, ਸਾਹਿਬਜ਼ਾਦਾ ਅਜੀਤ ਸਿੰਘ ਸਰਕਾਰੀ ਸਕੂਲ ਜਲੰਧਰ ਨੂੰ ਪ੍ਰਾਪਤ   ਹੋਏ। ਇਨਾਮਾਂ ਦੀ ਸੇਵਾ ਮਰਹੂਮ ਚੌਧਰੀ ਰੇਸ਼ਮ ਸਿੰਘ ਉੱਪਲ ਪਿੰਡ ਬਿਆਸ ਦੀ ਯਾਦ ਵਿਚ ਪਰਿਵਾਰ ਅਤੇ ਬਾਬਾ ਭਗਵਾਨ ਸਿੰਘ ਦੁਸਾਂਝ ਦੀ 50ਵੀਂ ਵਰੇਗੰਢ   ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਕਰਵਾਈ ਗਈ।

http://punjabitribuneonline.com/2010/10/%e0%a8%87%e0%a8%a8%e0%a8%95%e0%a8%b2%e0%a8%be%e0%a8%ac%e0%a9%80-%e0%a8%97%e0%a9%80%e0%a8%a4%e0%a8%be%e0%a8%82-%e0%a8%a6%e0%a9%87-%e0%a8%97%e0%a8%be%e0%a8%87%e0%a8%a8-%e0%a8%a8%e0%a8%be%e0%a8%b2/

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: