ਬਠਿੰਡੇ ਦਾ ਪੁਸਤਕ ਮੇਲਾ-2011

ਪਾਠਕਾਂ ਦਾ ਵੱਧ ਝੁਕਾਅ ਇਨਕਲਾਬੀ ਤੇ ਸੂਫੀ ਸਾਹਿਤ ਵੱਲ

January – 6 – 2011

ਪੁਸਤਕ ਮੇਲਾ

 

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਜਨਵਰੀ
ਬਠਿੰਡਾ ਦੇ ਪੁਸਤਕ ਮੇਲੇ ਵਿੱਚ ਇਨਕਲਾਬੀ ਤੇ ਸੂਫੀ ਸਾਹਿਤ ਹੱਥੋਂ ਹੱਥ ਵਿਕ ਰਿਹਾ ਹੈ। ਨੈਸ਼ਨਲ ਬੁੱਕ ਟਰੱਸਟ ਵੱਲੋਂ ਲਾਏ ਪੁਸਤਕ ਮੇਲੇ ਵਿੱਚ ਅੱਜ ਕਾਲਜਾਂ ਦੇ ਵਿਦਿਆਰਥੀ ਕਾਫੀ ਗਿਣਤੀ ਵਿੱਚ ਪੁੱਜੇ, ਜਿਸ ਨਾਲ ਪ੍ਰਕਾਸ਼ਕਾਂ ਨੂੰ ਅੱਜ ਕਾਫੀ ਧਰਵਾਸ ਮਿਲਿਆ।
ਨੈਸ਼ਨਲ ਬੁੱਕ ਟਰੱਸਟ ਦੇ ਸੰਯੁਕਤ ਡਾਇਰਕੈਟਰ ਡਾ. ਬਲਦੇਵ ਸਿੰਘ ਬੱਦਨ ਦਾ ਕਹਿਣਾ ਸੀ ਕਿ ਪਿਛਲੇ ਪੰਜ ਦਿਨਾਂ ਵਿੱਚ ਪੁਸਤਕ ਮੇਲੇ ਵਿੱਚ 25 ਲੱਖ ਰੁਪਏ ਦੀਆਂ ਕਿਤਾਬਾਂ ਵਿਕ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਵਿੱਚ ਇਨਕਲਾਬੀ ਤੇ ਸੂਫੀ ਸਾਹਿਤ ਤੋਂ ਬਿਨਾਂ ਬੱਚਿਆਂ ਦੀਆਂ ਪੁਸਤਕਾਂ ਵੀ ਕਾਫੀ ਵਿਕ ਰਹੀਆਂ ਹਨ। ਪ੍ਰਕਾਸ਼ਕਾਂ ਨੇ ਦੱਸਿਆ ਕਿ ਮਾਲਵਾ ਇਲਾਕੇ ਦੇ ਲੋਕ ਇਨਕਲਾਬੀ ਸਾਹਿਤ ਵਿੱਚ ਕਾਫੀ ਦਿਲਚਸਪੀ ਰੱਖਦੇ ਹਨ। ਪ੍ਰਕਾਸ਼ਕਾਂ ਕੋਲੋਂ ਪੁਸਤਕ ਪ੍ਰੇਮੀ ਸੰਤ ਰਾਮ ਉਦਾਸੀ, ਅਵਤਾਰ ਪਾਸ਼, ਸ਼ਿਵ ਕੁਮਾਰ ਬਟਾਲਵੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਪੁਸਤਕਾਂ ਵੱਡੀ ਗਿਣਤੀ ਵਿੱਚ ਖਰੀਦ ਰਹੇ ਹਨ। ਐਤਕੀਂ ਓਸ਼ੋ ਦੇ ਸਾਹਿਤ ਦਾ ਵੀ ਵੱਖਰਾ ਸਟਾਲ ਲੱਗਿਆ ਹੋਇਆ ਹੈ, ਜਿਥੇ ਵੀ ਲੋਕ ਪੁਸਤਕਾਂ ਦੇਖਣ ਜਾ ਰਹੇ ਹਨ।
ਰੀਜ਼ਨਲ ਸੈਂਟਰ ਮੁਕਤਸਰ ਤੋਂ ਆਏ ਡਾ. ਰਵੀ ਰਵਿੰਦਰ ਦੀ ਟਿੱਪਣੀ ਸੀ ਕਿ ਪੁਸਤਕ ਮੇਲੇ ਦੇ ਅੱਜ ਪੰਜਵੇਂ ਦਿਨ ਨੇ ਪ੍ਰਕਾਸ਼ਕਾਂ ਦੇ ਹੌਸਲੇ ਵਧਾਏ ਹਨ। ਉਨ੍ਹਾਂ ਆਖਿਆ ਕਿ ਅੱਜ ਕਾਫੀ ਵਿਦਿਅਕ ਅਦਾਰਿਆਂ ਤੋਂ ਵਿਦਿਆਰਥੀ ਆਏ ਹੋਏ ਸਨ, ਜਿਨ੍ਹਾਂ ਵੱਲੋਂ ਪੁਸਤਕਾਂ ਦੀ ਖਰੀਦੋ ਫਰੋਖਤ ਵੀ ਕੀਤੀ ਗਈ ਹੈ। ਪੁਸਤਕ ਮੇਲੇ ਵਿੱਚ ਹਿੰਦੀ ਦੀਆਂ ਕਿਤਾਬਾਂ ਦੀ ਵਿਕਰੀ ਕਾਫੀ ਘੱਟ ਹੈ, ਜਦੋਂ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਕਾਫੀ ਵਿਕ ਰਹੀਆਂ ਹਨ। ਔਰਤਾਂ ਨਾਲ ਸਬੰਧਤ ਪੁਸਤਕਾਂ ਦੀ ਵੀ ਬਹੁਤਾਤ ਹੈ।
ਅੱਜ ਮੇਲੇ ਦੇ ਕਵੀ ਦਰਬਾਰ ਵਿੱਚ ਹਾਜ਼ਰੀ ਵੀ ਭਰਵੀਂ ਰਹੀ। ਕਵੀ ਦਰਬਾਰ ਦੀ ਪ੍ਰਧਾਨਗੀ ਗੁਰਭਜਨ ਗਿੱਲ ਨੇ ਕੀਤੀ, ਜਦੋਂ ਕਿ ਡਾ. ਬਲਦੇਵ ਸਿੰਘ ਬੱਦਨ ਨੇ ਅਮਰਜੀਤ ਕੌਰ ਹਿਰਦੇ ਦੀ ਕਿਤਾਬ ‘ਚਿੰਤਨ ਦੀ ਕੁੱਖ’ ਨੂੰ ਰਿਲੀਜ਼ ਕੀਤਾ। ਕਵੀ ਦਰਬਾਰ ਦੀ ਮੰਚ ਸੰਚਾਲਨਾ ਅਮਰਦੀਪ ਗਿੱਲ ਨੇ ਕੀਤੀ। ਕਵੀ ਦਰਬਾਰ ਵਿੱਚ ਪੁੱਜੇ 30 ਦੇ ਕਰੀਬ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ, ਜਿਨ੍ਹਾਂ ਵਿੱਚ ਪ੍ਰੋ. ਰਵਿੰਦਰ ਭੱਠਲ, ਪ੍ਰੋ. ਜਸਪਾਲ ਘਈ, ਹਰਮੀਤ ਵਿਦਿਆਰਥੀ, ਭਗਵਾਨ ਸਿੰਘ ਦੀਪਕ, ਸੁਰਜੀਤ ਆਰਟਿਸਟ, ਅਮਰ ਸੂਫੀ, ਪ੍ਰਿੰਸੀਪਲ ਸੁਲੱਖਣ ਮੀਤ, ਭੁਪਿੰਦਰ ਕੌਰ ਪ੍ਰੀਤ, ਡਾ. ਕਰਾਂਤੀਪਾਲ, ਅਮਰਦੀਪ ਗਿੱਲ, ਗੁਰਪ੍ਰੀਤ, ਅਨੂਪ ਵਿਰਕ, ਬੂਟਾ ਸਿੰਘ ਚੌਹਾਨ, ਸੀ.ਮਾਰਕੰਡਾ, ਹਰਮੰਦਰ ਕੋਹਾਰਵਾਲਾ, ਰਾਜਿੰਦਰ ਪ੍ਰਦੇਸੀ, ਮਨਜੀਤ ਬਠਿੰਡਾ ਅਤੇ ਡਾ. ਐਸ. ਤਰਸੇਮ ਆਦਿ ਪ੍ਰਮੁੱਖ ਹਨ।
ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਅਜੋਕੇ ਮਨੁੱਖ ਦੀ ਤ੍ਰਾਸਦਿਕ ਸਥਿਤੀ ਦੇ ਨਾਲ ਨਾਲ ਬਦਲਦੇ ਸਮਾਜਿਕ ਪਰਿਪੇਖ ਦਾ ਜ਼ਿਕਰ ਵੀ ਕੀਤਾ। ਰੀਜ਼ਨਲ ਸੈਂਟਰ ਬਠਿੰਡਾ ਦੇ ਸਾਬਕਾ ਮੁਖੀ ਡਾ. ਸਤਨਾਮ ਸਿੰਘ ਜੱਸਲ ਦਾ ਕਹਿਣਾ ਸੀ ਕਿ ਪੁਸਤਕ ਮੇਲੇ ਵਿੱਚ ਅੰਮ੍ਰਿਤਾ ਪ੍ਰੀਤਮ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਅਜਮੇਰ ਸਿੰਘ ਔਲਖ ਤੋਂ ਇਲਾਵਾ ਨਾਵਲਕਾਰ ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਦਿ ਲੇਖਕਾਂ ਦੀਆਂ ਕਿਤਾਬਾਂ ਦੀ ਭਾਰੀ ਮੰਗ ਹੈ। ਪੁਸਤਕ ਮੇਲੇ ਵਿੱਚ ਇਹ ਵੀ ਖਾਸ ਗੱਲ ਦੇਖਣ ਨੂੰ ਮਿਲੀ ਹੈ ਕਿ ਕੋਈ ਵੀ ਪੁਲੀਸ ਜਾਂ ਸਿਵਲ ਅਧਿਕਾਰੀ ਪੁਸਤਕ ਮੇਲੇ ਵਿੱਚ ਪੁਸਤਕਾਂ ਖਰੀਦਣ ਨਹੀਂ ਪੁੱਜਿਆ ਹੈ। ਇਕੱਲੇ ਡੀ.ਐਸ.ਪੀ (ਭੁੱਚੋ) ਬਲਜੀਤ ਸਿੰਘ ਸਾਹਿਤ ਦੀਆਂ ਪੁਸਤਕਾਂ ਜ਼ਰੂਰ ਖਰੀਦ ਕੇ ਲੈ ਗਏ ਹਨ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: