ਸਿਆਸੀ ਮਿਹਣਿਆਂ ਦੌਰਾਨ ਤਰਕਸ਼ੀਲਾਂ ਦੇ ਨਾਟਕਾਂ ਦੀ ਗੂੰਜ

ਸਿਆਸੀ ਮਿਹਣਿਆਂ ਦੌਰਾਨ ਤਰਕਸ਼ੀਲਾਂ ਦੇ ਨਾਟਕਾਂ ਦੀ ਗੂੰਜ 

January – 15 – 2011

ਨਿੱਜੀ ਪੱਤਰ ਪ੍ਰੇਰਕ

 ਸ੍ਰੀ ਮੁਕਤਸਰ ਸਾਹਿਬ, 14 ਜਨਵਰੀ ਤਰਕਸ਼ੀਲ ਸੁਸਾਇਟੀ ਦੇ ਮੰਚ ‘ਤੇ ਗਾਇਕ ਗੀਤ ਪੇਸ਼ ਕਰਦੇ ਹੋਏ (ਫੋਟੋ: ਪ੍ਰੀਤ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਮਾਘੀ ਮੇਲੇ ਵਿੱਚ ਆਏ ਲੋਕਾਂ ਨੂੰ ਨਾਟਕਾਂ, ਗੀਤਾਂ, ਕੋਰੀਓਗ੍ਰਾਫੀਆਂ ਤੇ ਜਾਦੂ ਦੇ ਸ਼ੋਅ ਰਾਹੀਂ ਤਰਕਸ਼ੀਲ ਸੋਚ ਅਪਣਾ ਕੇ ਚੰਗੇਰੇ ਸਮਾਜ ਦੀ ਸਥਾਪਨਾ ਦਾ ਸੱਦਾ ਦਿੱਤਾ ਗਿਆ। ਤਰਕਸ਼ੀਲਾਂ ਦੀ ਪੰਡਾਲ ਵਿੱਚ ਪੰਜਾਬ ਦੇ ਨਾਮਵਰ ਨਾਟਕਕਾਰ, ਨਿਰਦੇਸ਼ਕ ਸੈਮੂਅਲ ਜੌਹਨ ਦੀ ਨਾਟਕ ਟੀਮ ਪੀਪਲਜ਼ ਥੀਏਟਰ ਲਹਿਰਾਗਾਗਾ ਵੱਲੋਂ ਦੋ ਨਾਟਕ ‘ਬਾਗਾਂ ਦਾ ਰਾਖਾ’ ਤੇ ‘ਕਿਰਤੀ’ ਖੇਡੇ ਗਏ। ਮੇਲੇ ਦੇ ਰੌਲੇ-ਰੱਪੇ ਵਿੱਚ ਲੋਕਾਂ ਨੇ ਬਹੁਤ ਗਹੁ ਨਾਲ ਨਾਟਕਾਂ ਨੂੰ ਵੇਖਿਆ। ਨਾਟਕਾਂ ਦਾ ਵਿਸ਼ਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਣ ਕਰਕੇ ਦਰਸ਼ਕਾਂ ਦੀ ਭੀੜ ਪੰਡਾਲ ਵਿੱਚ ਜੁੜੀ ਰਹੀ। ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਨੇ ਜਗਸੀਰ ਜੀਦਾ ਦੀ ਅਗਵਾਈ ਵਿੱਚ ਲੋਕ ਪੱਖੀ ਬੋਲੀਆਂ, ਟੱਪਿਆਂ ਤੇ ਗੀਤਾਂ ਦਾ ਉਸਾਰੂ ਪੱਖ ਪੇਸ਼ ਕਰਦਿਆਂ ਮੇਲੀਆਂ ਨੂੰ ਧੁਰ ਅੰਦਰ ਤੱਕ ਝੰਜੋੜਨ ਵਾਲੇ ਗੀਤ ਸੁਣਾਏ। ‘ਕਿਸੇ ਲੀਡਰ ਦਾ ਪੁੱਤ ਮਰਿਆ ਨੀ ਸਰਹੱਦਾਂ ਤੇ, ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ’, ‘ਸਾਥੋਂ ਪੰਜਵੀਂ ਪਾਸ ਨਾ ਹੋਈ, ਵਿੱਦਿਆ ਵਿਭਾਗ ਮੰਤਰੀ’ ਵਰਗੇ ਗੀਤਾਂ ਨੇ ਲੋਕਾਂ ਨੂੰ ਹਲੂਣਿਆ। ਤਰਕਸ਼ੀਲ ਜਾਦੂਗਰ ਸੁਖਦੇਵ ਮਲੂਕਪੁਰੀ ਨੇ ਜਾਦੂ ਦੇ ਖੇਲ ਵਿਖਾਉਂਦਿਆਂ ਸਪੱਸ਼ਟ ਕੀਤਾ ਕਿ ਜਾਦੂ ਮਹਿਜ਼ ਇਕ ਕਲਾ ਹੈ, ਜਿਸ ਨੂੰ ਅਭਿਆਸ ਨਾਲ ਸਹਿਜੇ ਹੀ ਸਿੱਖਿਆ ਜਾ ਸਕਦਾ ਹੈ। ਬੀ.ਏ.ਐੱਸ.ਐੱਮ. ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ‘ਪ੍ਰਣਾਮ ਸ਼ਹੀਦਾਂ ਨੂੰ’, ‘ਚੋਰਾਂ ਦੇ ਵਸ ਪੈ ਕੇ’ ਤੇ ‘ਮਘਦਾ ਰਹੀਂ ਵੇ ਸੂਰਜਾ’ ਗੀਤਾਂ ‘ਤੇ ਕੋਰੀਓਗ੍ਰਾਫੀਆਂ ਪੇਸ਼ ਕਰਕੇ ਹਾਜ਼ਰੀ ਲਵਾਈ। ਤਰਕਸ਼ੀਲਾਂ ਵੱਲੋਂ ਲਾਈ ਪੁਸਤਕ ਪ੍ਰਦਰਸ਼ਨੀ ਦਿਨ ਭਰ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ, ਜਿੱਥੋਂ ਉਨ੍ਹਾਂ ਗਿਆਨ-ਵਿਗਿਆਨ ਨਾਲ ਜੁੜੀਆਂ ਸਾਹਿਤਕ ਪੁਸਤਕਾਂ ਖਰੀਦੀਆਂ। ਮੇਲੀਆਂ ਨੇ ਸ਼ਹੀਦ ਭਗਤ ਸਿੰਘ, ਇਨਕਲਾਬੀ ਕਵੀ ਪਾਸ਼ ਤੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਪੋਸਟਰ ਵੀ ਵੱਡੀ ਗਿਣਤੀ ਵਿੱਚ ਖਰੀਦੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਨੇ ਨਿਭਾਈ, ਜਦੋਂ ਕਿ ਗੁਰਮੀਤ ਭਲਵਾਨ, ਪਰਮਿੰਦਰ ਖੋਖਰ, ਪ੍ਰਵੀਨ ਜੰਡਵਾਲਾ, ਰਣਜੀਤ ਮੋਠਾਂਵਾਲੀ, ਬਿੰਦਰ ਖਿਓਵਾਲੀ, ਬੂਟਾ ਸਿੰਘ ਵਾਕਫ, ਬਲਦੇਵ ਲੱਧੂਵਾਲਾ, ਜਗਦੀਸ਼ ਕਿੱਕਰ ਖੇੜਾ ਆਦਿ ਤਰਕਸ਼ੀਲ ਆਗੂਆਂ ਨੇ ਮੇਲੇ ਦੀ ਸਫਲਤਾ ਲਈ ਯੋਗਦਾਨ ਪਾਇਆ। ਦੂਰ ਦੁਰਾਡੇ ਤੋਂ ਆਏ ਮੇਲੀਆਂ ਨੇ ਸਿਆਸੀ ਆਗੂਆਂ ਦੇ ਭਾਸ਼ਣਾਂ ਤੇ ਰੌਲੇ ਰੱਪੇ ਤੋਂ ਹਟਵੇਂ ਚੰਗੇਰੀ ਜੀਵਨ ਜਾਚ ਦਾ ਸਬਕ ਦੇਣ ਵਾਲੇ ਤਰਕਸ਼ੀਲ ਨਾਟਕ ਮੇਲੇ ਦਾ ਸ਼ਾਮ ਤੱਕ ਆਨੰਦ ਮਾਣਿਆ।

http://punjabitribuneonline.com/2011/01/%e0%a8%b8%e0%a8%bf%e0%a8%86%e0%a8%b8%e0%a9%80-%e0%a8%ae%e0%a8%bf%e0%a8%b9%e0%a8%a3%e0%a8%bf%e0%a8%86%e0%a8%82-%e0%a8%a6%e0%a9%8c%e0%a8%b0%e0%a8%be%e0%a8%a8-%e0%a8%a4%e0%a8%b0%e0%a8%95%e0%a8%b6/

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: