Paash-Hans Raj Memorial Function on 22nd march 2011

Paash  Hans Raj Memorial Function will be held at Talwandi Salem , Dist Jalandhar on 22nd March 2011.

ਪਾਸ਼ ਦੀ ਯਾਦ ’ਚ ਸਮਾਗਮ ਅੱਜ

Posted On March – 22 – 2011

ਪੱਤਰ ਪ੍ਰੇਰਕ
ਜਲੰਧਰ, 21 ਮਾਰਚ

ਕ੍ਰਾਂਤੀਕਾਰੀ ਕਵੀ ਅਵਤਾਰ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਦੀ ਯਾਦ ਵਿਚ 22 ਮਾਰਚ ਨੂੰ ਦਿਨੇ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ, 22 ਮਾਰਚ ਦੀ ਰਾਤ ਨੂੰ ਖਟਕੜ ਕਲਾਂ ਅਤੇ 23 ਮਾਰਚ ਨੂੰ ਦਿਨੇ ਰਾਮਪੁਰਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਹੋ ਰਹੇ ਸ਼ਰਧਾਂਜਲੀ ਸਮਾਗਮ, ਹਾਕਮ ਧੜਿਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਕੀਤੇ ਜਾ ਰਹੇ ਸਮਾਗਮਾਂ ਨਾਲੋਂ ਬੁਨਿਆਦੀ ਤੌਰ ’ਤੇ ਨਿਖੇੜੇ ਦੀ ਲੀਕ ਖਿੱਚਵੇਂ ਅਤੇ ‘ਰਾਜ ਬਦਲੋ ਸਮਾਜ ਬਦਲੋ’ ਦਾ ਵਿਗਿਆਨਕ ਰਾਹ ਉਭਾਰਨ ਦਾ ਚਿੰਨ੍ਹ ਬਣਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਅਤੇ ਪ੍ਰਧਾਨ ਐਨ.ਕੇ. ਜੀਤ ਐਡਵੋਕੇਟ ਨੇ ਅੱਜ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਦੋਵਾਂ ਆਗੂਆਂ ਨੇ ਕਿਹਾ ਕਿ ਪਾਸ਼ ਦੇ ਪਿੰਡ ਬੁੱਧੀਜੀਵੀਆਂ, ਸਾਹਿਤਕਾਰਾਂ, ਕਵੀਆਂ ਅਤੇ ਦੱਬੇ ਕੁਚਲੇ ਲੋਕਾਂ ਦਾ ਸਿਰ ਜੋੜ ਕੇ ਪਾਸ਼ ਕਾਵਿ, ਉਸ ਦੀ ਸ਼ਹਾਦਤ ਅਤੇ ਆਪਣੇ ਹਿੱਸੇ ਦੀ ਮੋਮਬੱਤੀ ਬਾਲ ਕੇ ਚੱਲਣ ਦੇ ਫਰਜ਼ਾਂ ਉਪਰ ਵਿਚਾਰਾਂ ਕਰਨਾ, ਖਟਕੜ ਕਲਾਂ ਵਿਚ ਭਗਤ ਸਿੰਘ ਦੇ ਦੰਭੀ ਵਾਰਸਾਂ ਵੱਲੋਂ ਗਾਇਕਾਂ ਦੀ ਓਟ ਲੈ ਕੇ ਆਪੋ ਆਪਣੇ ਚੋਣ ਜਲਸੇ ਕਰਨ ਦੇ ਦੰਭ ਨੂੰ ਲੋਕ ਮੋਰਚੇ ਦੀ ਕਾਨਫਰੰਸ ਅਤੇ ਨਾਟਕ ਮੇਲੇ ਵਿਚ ਨੰਗਾ ਕਰਨਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਰਾਮਪੁਰਾ ਵਿਖੇ 23 ਮਾਰਚ ਨੂੰ ਵਿਸ਼ੇਸ਼ ਕਾਨਫਰੰਸ ਕਰਨਾ ਪੰਜਾਬ ਅੰਦਰ ਚੋਣ ਤਮਾਸ਼ੇ ਦੀ ਹਨ੍ਹੇਰੀ ਦੇ ਉਲਟੇ ਰੁਖ਼ ਪਰਵਾਜ਼ ਭਰਨਾ ਹੈ। ਦੋਵਾਂ ਆਗੂਆਂ ਨੇ ਪੰਜਾਬ ਭਰ ਵਿੱਚ ਅਗਾਂਹਵਧੂ, ਲੋਕ ਪੱਖੀ, ਇਨਕਲਾਬੀ ਜਮਹੂਰੀ ਸੰਸਥਾਵਾਂ ਵੱਲੋਂ ਕਵੀ ਪਾਸ਼ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਜਿਥੇ ਜਿਥੇ ਵੀ ਸਮਾਗਮ ਕੀਤੇ ਜਾ ਰਹੇ ਹਨ ਉਥੇ ਲੋਕ ਮੋਰਚੇ ਦੇ ਕਾਰਕੁੰਨਾਂ ਅਤੇ ਲੋਕਾਂ ਨੂੰ ਜਥੇ ਬਣਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

 
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: