ਸ਼ਹੀਦਾਂ ਦੀ ਯਾਦ ਵਿੱਚ ਇਨਕਲਾਬੀ ਨਾਟਕ ਖੇਡੇ

ਸ਼ਹੀਦਾਂ ਦੀ ਯਾਦ ਵਿੱਚ ਇਨਕਲਾਬੀ ਨਾਟਕ ਖੇਡੇ  April – 11 – 2011 

 ਪੱਤਰ ਪ੍ਰੇਰਕ ਨਵਾਂ ਸ਼ਹਿਰ,10 ਅਪਰੈਲ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਅਵਤਾਰ ਪਾਸ਼ ਤੇ ਜੈਮਲ ਸਿੰਘ ਪੱਡਾ ਦੀ ਯਾਦ ਵਿੱਚ ਸਥਾਨਕ ਗੁਰੂ ਤੇਗ ਬਹਾਦਰ ਨਗਰ ਵਿਖੇ ਇਨਕਲਾਬੀ ਨਾਟਕ ਖੇਡੇ ਗਏ। ਲੋਕ ਕਲਾ ਮੰਚ ਮੰਡੀ-ਮੁਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਨਾਟਕਾਂ ਨੇ ਦਰਸ਼ਕਾਂ ਨੂੰ ਜਿਥੇ ਮੰਤਰ ਮੁਗਧ ਕਰ ਦਿੱਤਾ ਉਥੇ ਨਾਟਕ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਤੇ ਅਜੋਕੀ ਧੋਖੇਬਾਜ਼ੀ ਵਾਲੀ ਰਾਜਨੀਤੀ ਵਿਚਕਾਰ ਨਿਖੇੜਾ ਕਰਦਾ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ ‘ਮੈਂ ਫੇਰ ਆਵਾਂਗਾ’ ਗਹਿਰੀ ਸ਼ਾਪ ਛੱਡ ਗਿਆ। ਰਾਜਨੀਤਕ ਨੇਤਾਵਾਂ ਵੱਲੋਂ ਰਾਜ ਸੱਤਾ ’ਤੇ ਕਾਬਜ਼ ਹੋਣ ਲਈ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਮੁੱਲ ਵੱਟਣ ਲਈ ਉਸ ਦੇ ਨਾਂ ਦੀ ਕੀਤੀ ਜਾ ਰਹੀ ਵਰਤੋਂ ਦੇ ਪਾਜ ਉਧੇੜਦਾ ਇਹ ਨਾਟਕ ਇਸ ਸਮਾਗਮ ਦੀ ਰੂਹ ਹੋ ਨਿੱਬੜਿਆ। ਇਸ ਟੀਮ ਨੇ ਦੂਸਰਾ ਨਾਟਕ ਭਾਅ ਗੁਰਸ਼ਰਨ ਸਿੰਘ ਦਾ ਲਿਖਿਆ ਭੰਡ ਮਟਕਾ ਚੌਕ ਦੇ ਖੇਡਿਆ ਜੋ ਸਿਆਸੀ ਧਿਰਾਂ ਦੇ ਮਖੌਟਿਆਂ ਨੂੰ ਬੇਪਰਦ ਕਰਦਾ ਸੀ। ਨਾਟਕ ਟੀਮ ਵੱਲੋਂ ਅਸੀਂ ਹੀ ਕਿਉਂ ਬੂਟ ਪਾਲਸ਼ਾਂ ਕਰੀਏ, ਰਹਿਣ ਵਸਦੀਆਂ ਇਹ ਮੇਰੇ ਪਿੰਡ ਦੀਆਂ ਕੁੜੀਆਂ ਤੇ ਕੰਮੀਆਂ ਦਾ ਵਿਹੜਾ ਗੀਤਾਂ ’ਤੇ ਕੋਰੀਓ ਗ੍ਰਾਫੀਆਂ ਪੇਸ਼ ਕੀਤੀਆਂ। ਇਸ ਮੌਕੇ ਇਫਟੂ ਦੇ ਸੂਬਾਈ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਬਰਾਬਰੀ ਵਾਲੇ ਸਮਾਜ ਦੇ ਨਾਅਰੇ ਨੂੰ ਲਾਗੂ ਕਰਨ ਲਈ ਸਰਗਰਮ ਹੋਣਾ ਚਾਹੀਦਾ ਹੈ। ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਭੰਨ ਤੋੜ ਵਿਰੋਧੀ ਕਾਨੂੰਨਾਂ ਨੂੰ ਜਮਹੂਰੀਅਤ ਲਈ ਘਾਤਕ ਦੱਸਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਹਰੀ ਰਸੂਲਪੁਰੀ ਤੇ ਪੁਨੀਤ ਬਛੌੜੀ ਨੇ ਵੀ ਵਿਚਾਰ ਪੇਸ਼ ਕੀਤੇ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: