ਪਾਸ਼ ਨੇ ਲੋਕ ਹਿੱਤਾਂ ਦੀ ਗੱਲ ਕੀਤੀ: ਨਰਭਿੰਦਰ

ਪਾਸ਼ ਨੇ ਲੋਕ ਹਿੱਤਾਂ ਦੀ ਗੱਲ ਕੀਤੀ: ਨਰਭਿੰਦਰ

March – 26 – 2011

ਪੱਤਰ ਪ੍ਰੇਰਕ
ਕਾਲਾਂਵਾਲੀ, 25 ਮਾਰਚ
ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਵੱਲੋਂ ਇੱਥੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਕ੍ਰਾਂਤੀਕਾਰੀ ਕਵੀ ਅਤੇ ਚਿੰਤਕ ਅਵਤਾਰ ਪਾਸ਼ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਅਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਬੀਰਬਲ ਦਾਸ ਗੁਪਤਾ, ਨਗਰ ਕੌਂਸਲਰ ਕਾਲੂ ਰਾਮ ਲੁਹਾਣੀ, ਵਿਜੇ ਕੁਮਾਰ ਖੁਸ਼ਦਿਲ, ਨਰਭਿੰਦਰ ਅਤੇ ਹਰਿਆਣਾ ਰਾਜਕੀਯ ਅਧਿਆਪਕ ਸੰਘ ਦੇ ਬਲਾਕ ਔਢਾਂ ਦੇ ਪ੍ਰਧਾਨ ਮਾ. ਓਮ ਪ੍ਰਕਾਸ਼ ਸਿਹਾਗ ਸ਼ਾਮਲ ਸਨ।
ਇਸ ਮੌਕੇ ਕਾਮਰੇਡ ਨਰਭਿੰਦਰ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਅਵਤਾਰ ਪਾਸ਼ ਦੀ ਕਵਿਤਾ ਅਤੇ ਪੱਤਰਕਾਰਤਾ ਲੋਕ ਹਿੱਤਾਂ ਵਿੱਚ ਸੀ। ਪਾਸ਼ ਦੀਆਂ ਕਵਿਤਾਵਾਂ ਵਿੱਚ ਲੋਕਾਂ ਦਾ ਦਰਦ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਪਾਸ਼ ਨੇ ਕਵਿਤਾ ਰਾਹੀਂ ਕਿਰਤੀ ਲੋਕਾਂ ਦੀ ਗੱਲ ਕੀਤੀ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਸ਼ ਨੇ ਸਾਨੂੰ ਇੱਕ ਰਾਹ ਦਿਖਾਇਆ ਹੈ ਜਿਸ ’ਤੇ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਲੋਕ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਪ੍ਰਿੰਸੀਪਲ ਬੀਰਬਲ ਦਾਸ ਗੁਪਤਾ ਨੇ ਕਿਹਾ ਕਿ ਸ਼ਹੀਦ ਭਗਤ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਇਆ ਜਾਵੇ। ਇਸ ਮੌਕੇ ਸ਼ਮਸ਼ੇਰ ਸਿੰਘ, ਬੂਟਾ ਸਿੰਘ, ਕਾਲੂ ਰਾਮ ਲੁਹਾਣੀ, ਅਜਾਇਬ ਸਿੰਘ ਜਲਾਲਆਣਾ, ਅਜੀਤਪਾਲ ਜੀਤਾ, ਸੁਖਦਰਸ਼ਨ ਸਿੰਘ, ਹਰਦੇਵ ਸਿੰਘ ਅਗਰੋਈਆ, ਰਾਜੂ ਛਿੰਦਾ, ਬਲਜੀਤ ਬਿੱਟੂ ਮਲਿਕਪੁਰਾ, ਬਚਿੱਤਰ ਸਿੰਘ ਮਿਠੜੀ ਆਦਿ ਹਾਜ਼ਰ ਸਨ। ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦਾ ਫੈਸਲਾ  ਕੀਤਾ ਗਿਆ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: