ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਇੱਕ ਨਜ਼ਮ – ਬੁਸ਼ ਅਤੇ ਬਗਦਾਦ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਇੱਕ ਨਜ਼ਮ – ਬੁਸ਼ ਅਤੇ ਬਗਦਾਦ

ਨਦੀਆਂ ਦੇ ਪਾਣੀਆਂ ਦੀ ਸਾਂਝ ਤੇਰੀ ਮੇਰੀ
ਜਾਰਡਨ ਹੋਵੇ ਜਾਂ ਨੀਲ
ਬਸਰਾ ਹੋਵੇ ਜਾਂ ਗੁਜਰਾਤ
ਸਾਡੀ ਤਾਂ ਏਵੇਂ ਨੇੜਤਾ ਹੈ ਜਿਵੇਂ  ਦਿਨ ਰਾਤ।
ਉਹ ਸ਼ਹਿਰ ਇਬਰਾਹਿਮ ਦਾ
ਨਨਕਾਣਾ ਸ਼ਹਿਰ ਨਾਨਕ ਦਾ
ਫਰਾਤ ਦੇ ਪਾਣੀਆਂ ਦੇ ਕੰਢੇ ਬੇਬੀਲੋਨ ਸ਼ਹਿਰ
ਬਘਿਆੜ ਤੇ ਲੇਲੇ ਦੀ ਆਦਿ ਕਹਾਣੀ ਵਿੱਚ
ਅੱਜ ਵੀ ਹੈ ਮਾਸੂਮ ਲੇਲਾ ਕਸੂਰਵਾਰ
ਏਥੇ ਵੀ ਓਹੋ ਕਹਾਣੀ, ਓਹੋ ਛਾਂਟਾ, ਓਹੋ ਕਹਿਰ।
ਰੁਮਕਦੀਆਂ ਪੌਣਾਂ ਲਈ ਨਹੀਂ ਬਣੀ ਹਾਲੀ ਕੋਈ ਦੀਵਾਰ
ਉਦਾਸ ਨੇ ਫਾਰਸ ਦੀ ਖਾੜੀ ਦੀਆਂ ਲਹਿਰਾਂ
ਸਮੁੰਦਰੀ ਡਾਕੂ, ਜੰਗੀ ਬੇੜੇ, ਪਣਡੁੱਬੀਆਂ ਲੱਠਮਾਰ।
ਜਿਸ ਧਰਤੀ ਦਾ ਕਦੀ ਪਾਣੀ ਭਰਦਾ ਸੀ ਸੂਰਜ, ਨਹੀਂ ਹੁੰਦੀ ਸੀ ਰਾਤ
ਸੁਪਰ ਪੁਲਸੀਏ ਦੇ ਪੈਰਾਂ ਉੱਤੇ ਵਿਛੀ ਪਈ ਹੈ
ਉਹ ਯੈਕ-ਭੂਮੀ, ਬਣੀ ਕੋਹੜੀ ਰਾਤ।
ਤੁਹਾਡੇ ਪਾਸ ਹਨ—ਹਲਾਕੂ ਅਤੇ ਹਿਟਲਰ, ਯਾਹੀਆ ਅਤੇ ਅਬਦਾਲੀ
ਬਲੇਅਰ ਅਤੇ ਹਾਵਾਰਡ, ਬੁਸ਼ ਅਤੇ ਮੋਦੀ
ਸਾਡੇ ਪਾਸ ਹਨ—ਗੋਬਿੰਦ ਅਤੇ ਗਦਰ, ਪਾਬਲੋ ਅਤੇ ਪਾਸ਼
ਨਾਜ਼ਮ, ਨਜ਼ਰੁਲ, ਲੈਨਿਨ
ਜਾਰੀ ਹੈ, ਜੁੰਗਨੂਆਂ ਦੀ ਜੰਗ, ਦੋਜ਼ਖੀ ਹਨੇਰਿਆਂ ਦੇ ਨਾl।
ਤੁਹਾਨੂੰ ਚਾਹੀਦੇ ਹਨ, ਸੌਦੀ ਕਤਰੀ ਕੁਵੈਤੀ ਦਰਬਾਨ, ਪਿੱਠੂ ਤਾਬਿਆਦਾਰ।
ਤੁਹਾਡਾ ਪਿਆਰ ਹੈ ਉਜਾੜ ਤੇ ਉੱਲੂਆਂ ਦੇ ਨਾਲ।
ਬਗਦਾਦ ਲਿਫੇਗਾ ਨਹੀਂ ਝੁਕੇਗਾ ਨਹੀਂ ਕੱਟ ਜਾਵੇਗਾ,
ਭਾਵੇਂ ਜਵਾਂ ਮਰਦੀ ਦੇ ਨਾਲ।
ਜਰਵਾਣੇ ਜੰਗਲ ਦਾ ਰਾਜ ਹੈ, ਘੂਕ  ਸੱਤੇ ਪਏ ਹਨ ਸੰਸਾਰ ਦੇ ਪਹਿਰੇਦਾਰ।
ਚੁੱਖ  -ਚੁੱਪ ਤੁਰਦੇ ਨੇ ਅਣਗਿਣਤ ਅਰਬਾਂ ਦੇ ਦਰਦ ਬਗਦਾਦ ਦੇ ਨਾਲ-ਨਾਲ
ਬਾਰਾਂ ਸਾਲ ਨਹੀਂ ਬਾਰਾਂ ਸਦੀ ਆਂ ਤੁਸੀਂ ਮੈਸੋਪੋਟਾਮੀਆਂ ਨੂੰ ਕੀਤਾ ਜ਼ਲੀਲ।
ਬੇਬੀਲੋਨ ਅਤੇ ਸਪਤਸਿੰਧੂ ਦੇ ਵਿਰਾਸਤੀ ਸੱਭਿਅਤਾ-ਭੰਗੂੜੇ ’ਚ ਤੁਸੀਂ ਕੀਤਾ ਛੇਕ।
ਬੱਚਿਆਂ ਦੀ ਮਾਸੂਮੀਅਤ ਦੇ ਕਾਤਲ
ਜਲਜੀਵਾਂ ਦੇ ਮੂੰਹ ਵਿੱਚ ਜ਼ਹਿਰ ਭਰੇ ਪਾਣੀ
ਤੁਸੀਂ ਪੰਛੀਆਂ ਦੀ ਪਰਵਾਜ਼ ਖੋਹੀ
ਗਵਾਚ ਗਈ ਪੱਤਿਆਂ ਉੱਤੇ ਤਰਦੀ ਚਾਂਦਨੀ ਦੀ ਕਹਾਣੀ
ਤੇਲ ਖੂੰਹਾਂ ਨੂੰ ਲਾਉਂਦੇ ਹਨ ਅੱਗ ਤੁਹਾਡੇ ਸੁਪਰਸਾਨਕ ਜੈਟ ਬੰਬਾਰ
ਧੂੰਆਂਖਿਆ ਗਿਆ ਹੈ ਧਰਤੀ ਦਾ ਮੱਥਾ
ਚੰਦ ਫੇਰ ਵੀ ਚੜੇਗਾ।
ਬਗਦਾਦ ਦੇ ਜੇਰੇ ਜੁਰੱਅਤ ਦੀ ਕਹਾਣੀ ਕਹੇਗਾ।
ਜੱਜ ਆਪ ਹੀ ਜਲਾਦ, ਇੱਕ ਧੁਰਾ ਧਾੜਵੀ
ਉਸਾਰ ਰਿਹਾ ਹੈ ਨਿੱਤ ਨਵੇਂ ਮਾਰੂ ਹਥਿਆਰਾਂ ਦੇ ਅੰਬਾਰ
ਮੈਕਾਇਵਲੀ ਵਾਲਾ ਧੌਂਸੀ ਤਰਕ ਤੇਰਾ।
ਗੋਇਬਲਜ਼ ਵਾਲਾ ਸੱਚ ਦਾ ਖੰਜਰ  ਹੰਕਾਰ
ਵਾਰ-ਵਾਰ ਤਲਾਸ਼ੀ ਲਈ ਬਲਿਕਸੀ ਸੂਹੀਆਂ ਨੇ
ਬਾਹਰ ਵੀ ਅੰਦਰ ਵੀ, ਜਮੀਨ ਦਰਾਜ਼, ਨਾਲੇ ਅੰਬਾਰ
ਪਰ ਨਾ ਝੁਕਾ ਸਕੇ ਸਾਡੀ ਜ਼ਮੀਰ ਦਾ ਬੁਲੰਦ ਮੰਦਰ।
ਨਵੀਆਂ ਲਾਸ਼ਾਂ ਵਿਛਾਉਣ ਤੋਂ ਪਹਿਲਾਂ, ਹੋਵੋ ਨਾ ਹੁਉਂ-ਖੀਵੇ
ਹੋ ਚੀ ਮਿੰਨ ਦੀ ਧਰਤੀ ਉੱਤੇ ਖਿਲਰੀਆਂ ਗਿਣ ਆਵੇ ਫੇਰ
ਆਪਣੀਆਂ ਕਬਰਾਂ, ਬੁਝੇ ਦੀਵੇ
ਰਸਾਇਣਿਕ ਜੈਵਿਕ ਹਥਿਆਰਾਂ ਦੇ ਵਪਾਰੀ ਤੁਸੀਂ,
ਮੁਨਾਫ਼ਾਖੋਰ ਦਲਾਲ ਮੰਡੀ ਚੋਰ
ਕੀ ਜਾਣੋ ਤੁਸੀਂ ਹਾਸੇ ਦੀ ਬੋਲੀ, ਬੱਚਿਆਂ ਦੀ ਕਿਲਕਾਰੀ
ਜ਼ਜ਼ਬਿਆਂ ਦਾ ਰੰਗ, ਪੰਛੀਆਂ ਦੀ ਸਾਗਰ ਪਾਰ ਕਰਨ ਲਈ ਉਡਾਰੀ
 ਸਾਡੀ ਸਾਂਝ ਹੈ ਰੋਸ਼ਨੀ ਦੇ ਸਫ਼ਰ ਦੀ, ਅੱਖਾਂ ਦੀ ਦੂਰ ਦੀ ਨਜ਼ਰ ਦੀ।
ਆਹਾਂ ਦਾ ਸੇਕ ਸਾਂਝਾ, ਥਲ ਦੀ ਤਪਸ਼ ਸਮਾਨ
ਸਾਂਝ ਪੋਣਾਂ ਦੀਆਂ ਤਰੰਗਾਂ ਦੀ, ਲਹਿਰਾਂ ਦੀਆਂ ਉਮੰਗਾਂ ਦੀ
ਫੈਲੀਆਂ ਵਾਤਾਵਰਨ ਵਿੱਚ ਦੰਭੀ ਜੰਗ ਦੀਆਂ ਜ਼ਹਿਰਾਂ
ਤਿਆਰ ਨੇ ਫਾਰਸ ਦੀ ਖਾੜੀ ਦੀਆਂ ਜੌਬਨ ਲਹਿਰਾਂ
ਤੇਲ ਧਨ ਬਖਸ਼ਿਆ ਇਰਾਕੀਆਂ ਨੂੰ ਕੁਦਰਤ ਬਲਿਹਾਰ
ਹੁਣ ਵੀ ਲੋਕ ਹੀ ਹੋਣਗੇ ਇਤਿਹਾਸ ਦੇ ਸਿਰਜਣਹਾਰ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: