ਲੋਕ ਮੋਰਚਾ ਪੰਜਾਬ ਦਾ ਸੂਬਾਈ ਇਜਲਾਸ

ਲੋਕ ਮੋਰਚਾ ਪੰਜਾਬ ਦਾ ਸੂਬਾਈ ਇਜਲਾਸ

ਲੋਕ ਮੋਰਚਾ ਪੰਜਾਬ ਦੇ ਸੂਬਾਈ ਇਜਲਾਸ ਦੌਰਾਨ ਮੰਚ ‘ਤੇ ਬੈਠੇ
ਅਮੋਲਕ ਸਿੰਘ ਤੇ ਹੋਰ। ਤਸਵੀਰਾਂ : ਜੀ. ਪੀ. ਸਿੰਘ

ਜਲੰਧਰ, 24 ਅਪ੍ਰੈਲ (ਐਚ. ਐਸ. ਬਾਵਾ)-ਲੋਕ ਮੋਰਚਾ ਪੰਜਾਬ ਦੇ ਸੂਬਾਈ ਵਿਸ਼ੇਸ਼ ਇਜਲਾਸ ਨੇ ਅਜੋਕੇ ਸਮਾਜ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਦਾ ਉੱਪਰੋਂ ਓਹੜ-ਪੋਹੜ ਹੋਣ ਦੀਆਂ ਸੰਭਾਵਨਾਵਾਂ ਨੂੰ ਦੋ ਟੁੱਕ ਰੱਦ ਕਰਦਿਆਂ ਨਿਰਣਾ ਲਿਆ ਹੈ ਕਿ ਇਸ ਲੋਕ ਦੁਸ਼ਮਣ ਆਰਥਿਕ, ਰਾਜਨੀਤਕ ਅਤੇ ਸਮਾਜਿਕ ਨਿਜ਼ਾਮ ਨੂੰ ਮੂਲੋਂ ਬਦਲਕੇ ਲੋਕਾਂ ਦੀ ਪੁੱਗਤ ਵਾਲੇ ਖਰੇ ਜਮਹੂਰੀ ਨਿਜ਼ਾਮ ਦਾ ਮੁਹਾਂਦਰਾ ਘੜਨਾ ਸਮੇਂ ਦੀ ਉੱਭਰਵੀਂ ਲੋੜ ਹੈ। ਇਥੇ ਹੋਏ ਇਜਲਾਸ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਚੰਦਰ ਸ਼ੇਖਰ ਆਜ਼ਾਦ, ਅਸਫਾਕ ਉੱਲਾ ਖਾਂ ਅਤੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ, ਸ਼ਹੀਦ ਭਗਤ ਸਿੰਘ, ਸ਼ਹੀਦ ਪਾਸ਼ ਅਤੇ ਸੰਤ ਰਾਮ ਉਦਾਸੀ ਦੇ ਕਾਵਿਕ ਬੋਲਾਂ ਨਾਲ ਇਜਲਾਸ ਦਾ ਆਗਾਜ਼ ਹੋਇਆ ਤਾਂ ਸਾਮਰਾਜਵਾਦ ਮੁਰਦਾਬਾਦ! ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਹਾਲ ਗੂੰਜ ਉੱਠਿਆ। ਲੋਕ ਮੋਰਚੇ ਦੇ ਸੂਬਾਈ ਆਗੂ ਮਾਸਟਰ ਜਗਮੇਲ ਸਿੰਘ ਦੀ ਮੰਚ ਸੰਚਾਲਨਾ ਹੇਠ ਚੱਲੇ ਇਜਲਾਸ ‘ਚ ਪਿਛਲੇ ਸੈਸ਼ਨ ਦੇ ਪ੍ਰਧਾਨ ਸ੍ਰੀ ਐਨ. ਕੇ. ਜੀਨ ਨੇ ਸਰਗਰਮੀਆਂ ਦਾ ਖਾਕਾ ਪੇਸ਼ ਕੀਤਾ। ਲੋਕ ਮੋਰਚੇ ਦੇ ਜਨਰਲ ਸਕੱਤਰ ਅਮੋਲਕ ਸਿੰਘ ਨੇ ਅਜੋਕੀ ਹਾਲਤ ਅਤੇ ਅਗਲੇ ਸੇਧਕ ਕਾਰਜ ਦੀ ਲਿਖਤੀ ਰਿਪੋਰਟ ਪੇਸ਼ ਕੀਤੀ। ਇਸ ਉੱਪਰ ਹੋਈ ਗੰਭੀਰ ਵਿਚਾਰ-ਚਰਚਾ ਉਪਰੰਤ ਇਹ ਤੱਤ ਕੱਢਿਆ ਕਿ 80 ਪ੍ਰਤੀਸ਼ਤ ਤੋਂ ਵੀ ਵੱਧ ਵਸੋਂ ਭਵਿੱਖ ਵਿਚ ਹੋਰ ਵੀ ਗਰੀਬੀ, ਕੰਗਾਲੀ, ਕਰਜ਼ੇ, ਮਹਿੰਗਾਈ, ਭ੍ਰਿਸ਼ਟਾਚਾਰ, ਜਾਤ-ਪਾਤ, ਫਿਰਕਾਪ੍ਰਸਤੀ, ਲੁੱਟ-ਖੋਹ, ਉਜਾੜੇ, ਵਿਤਕਰੇ, ਦਾਬੇ ਅਤੇ ਜਬਰ ਜ਼ੁਲਮ ਦੇ ਮੂੰਹ ਧੱਕੀ ਜਾਵੇਗੀ। ਸਰਬਸੰਮਤੀ ਨਾਲ ਨਵੀਂ ਚੁਣੀ ਸੂਬਾ ਕਮੇਟੀ ‘ਚ ਲੋਕ ਮੋਰਚਾ ਪੰਜਾਬ ਦੇ ਬਾਨੀਆਂ ‘ਚੋਂ ਉੱਘੇ ਵਕੀਲ ਐਨ. ਕੇ. ਜੀਤ ਨੂੰ ਸਰਪ੍ਰਸਤ/ਸਲਾਹਕਾਰ ਅਮੋਲਕ ਸਿੰਘ ਜਨਰਲ ਸਕੱਤਰ, ਗੁਰਦਿਆਲ ਭੰਗਲ ਪ੍ਰਧਾਨ, ਕ੍ਰਿਸ਼ ਦਿਆਲ ਕੁੱਸਾ ਖਜ਼ਾਨਚੀ, ਜਗਮੇਲ ਸਿੰਘ ਬਠਿੰਡਾ, ਗੁਰਦੀਪ ਮਲੋਟ ਸੂਬਾ ਕਮੇਟੀ ਮੈਂਬਰ ਅਤੇ ਸੁਦੀਪ ਐਡਵੋਕੇਟ, ਗੁਰਬਚਨ ਸਿੰਘ ਅੰਮ੍ਰਿਤਸਰ ਸਹਿਯੋਗੀ ਮੈਂਬਰ ਚੁਣੇ ਗਏ। ਇਜਲਾਸ ‘ਚ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤਿਆਂ ‘ਚ ਸਾਮਰਾਜ ਖਿਲਾਫ ਵੱਖ-ਵੱਖ ਮੁਲਕਾਂ, ਖਾਸ ਕਰਕੇ ਅਰਥ ਜਗਤ ‘ਚ ਉੱਠੇ ਲੋਕ ਰੋਹ ਦੀ ਜੈ-ਜੈ ਕਾਰ ਕੀਤੀ ਗਈ। ਜੰਮੂ-ਕਸ਼ਮੀਰ ਸਮੇਤ ਉੱਤਰ ਪੂਰਬੀ ਖਿੱਤੇ ਦੀਆਂ ਲਹਿਰਾਂ ਦੀ ਹਮਾਇਤ ਕਰਦਿਆਂ 10 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮਾ ਸ਼ਰਮੀਲਾ ਦਾ ਸਮਰਥਨ ਕੀਤਾ ਗਿਆ। ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਵਿਸ਼ੇਸ਼ ਪਾਵਰ ਐਕਟ ਰੱਦ ਕਰਨ ਦਾ ਮਤਾ ਪਾਸ ਕੀਤਾ। ਜਾਪਾਨ ਘਟਨਾਵਾਂ ਤੋਂ ਸਿੱਖਦਿਆਂ ਪ੍ਰਮਾਣੂ ਪਲਾਂਟਾਂ ਦਾ ਨਿਰੀਖਣ ਕਰਕੇ ਬੰਦ ਕਰਨ ਦੀ ਮੰਗ ਕੀਤੀ ਅਤੇ ਦੇਸ਼ ਭਗਤਾਂ ਦੀਆਂ ਬਰਤਾਨਵੀ ਸਰਕਾਰ ਵੱਲੋਂ ਜ਼ਬਤ ਜ਼ਮੀਨਾਂ/ਜਾਇਦਾਦਾਂ ਵਾਪਸ ਕਰਨ ਦੀ ਵੀ ਮੰਗ ਕੀਤੀ ਗਈ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

%d bloggers like this: