ਸ਼ਸ਼ੀ ਸਮੂੰਦਰਾ ਦੀ ਕਵਿਤਾ-ਮੈਂ ਆਖਿਆ ਪਾਸ਼ ਨੂੰ

ਮੈਂ ਆਖਿਆ, ਪਾਸ਼, ਜੇ ਮੈਂ ਤੇਰੇ ਹਾਸਿਆਂ ਨੂੰ, ਕਪਾਹ ਦਾ ਖਿੜਿਆ ਖੇਤ ਆਖਾਂ, ਤਾਂ ?

ਸੁਣ, ਖੇਤੋ ਖੇਤ ਖਿੜ ਪਈਆਂ ਕਪਾਹ ਦੀਆਂ ਫੁੱਟੀਆਂ |

ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਸੱਤ ਰੰਗਾਂ ਵਿੱਚ ਚਿਤਵ ਲਵਾਂ, ਤਾਂ ?

ਸੁਣ, ਅਸਮਾਨੋਂ ਉੱਤਰ ਸੱਤਰੰਗੀ ਪੂਰੀ ਧਰਤੀ ‘ਤੇ ਵਿਛ ਗਈ |

ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਮਾਰੂਥਲ ਵਿਚ ਪੈਂਦਾ ਮੀਂਹ ਆਖਾਂ, ਤਾਂ ?

ਸੁਣ, ਬੱਦਲ ਘਿਰ ਘਿਰ ਆ ਗਏ ,ਤੇ ਵੱਸਣ ਲੱਗੇ

ਸੁੱਕੀ ਧਰਤੀ ਸਿੰਜੀ ਗਈ / ਕੁਮਲਾਏ ਬੂਟਿਆਂ ਸਿਰ ਚੁੱਕਿਆ / ਲਗਰਾਂ ਕਢੀਆਂ ਤੇ ਝੂਮਣ ਲੱਗੇ |

ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਗੀਤ ਆਖਾਂ, ਤਾਂ ?

ਸੁਣ, ਲਖਾਂ ਗੀਤ ਸੁਰ ਤੇ ਤਾਲ ‘ਚ ਵੱਜਣ ਲੱਗੇ |

ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਸੁਪਨਾ ਆਖਾਂ, ਤਾਂ ?

ਸੁਣ, ਚਾਰ ਚੁਫ਼ੇਰੇ, ਸੁਪਨੇ ਹੀ ਸੁਪਨੇ ਫੈਲ ਗਏ / ਰਾਹਾਂ ‘ਤੇ, ਸੜਕਾਂ ‘ਤੇ,ਖੇਤਾਂ ਵਿਚ, ਅਸਮਾਨ ‘ਤੇ |

ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਰੱਬ ਆਖਾਂ, ਤਾਂ ?

ਨਹੀਂ, ਤੂੰ ਆਖਿਆ,ਮੈਂ ਇਨਸਾਨ ਹਾਂ / ਤੇ ਇਨਸਾਨ ਹੀ ਰਹਿਣਾ ਚਾਹੁੰਦਾ ਹਾਂ !

ਸੁਣ, ਇਨਸਾਨਾਂ ਦਾ ਹਜ਼ੂਮ ਇੱਕਠਾ ਹੋ ਗਿਆ / ਸੈੰਕਡਿਆਂ ਤੋਂ ਲਖਾਂ ਹੁੰਦੇ  

ਚੇਹਰਿਆਂ ‘ਤੇ ਤੇਰੀ ਰੌਣਕ / ਨਜ਼ਰਾਂ ਵਿਚ ਤੇਰੇ ਸੁਪਨੇ / ਬੋਲਾਂ ਵਿਚ ਤੇਰੇ ਹਾਸੇ | 

ਹੁਣ ਮੈਂ ਤੈਨੂੰ ਹੋਰ ਨਹੀਂ ਕੁਝ ਕਹਿਣਾ ਹੈ, ਕਿਓਂਕਿ,

ਇਹ ਸਭ ਬੇ-ਲੋੜਾ ਹੋ ਗਿਆ ਹੈ | ਤੂੰ ਸਾਡੇ ਸੁਪਨੇ / ਸਾਡੀਆਂ ਉਮੀਦਾਂ / ਤੇ ਸਾਡੀਆਂ ਖੁਸ਼ੀਆਂ ਵਿਚ 

 ਇੱਕ-ਮਿੱਕ ਹੁੰਦਾ ਲਖਾਂ ਵਿਚ ਵਟ ਗਿਆ ਹੈਂ / ਤੇ ਓਹ ਲਖਾਂ ਤੇਰੇ ਵਿਚ |   

                                                            – ਸ਼ਸ਼ੀ ਸਮੁੰਦਰਾ | 3/21/11

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: