ਕਿਸਾਨੀ ਉਜਾੜੇ ਦੀ ਦਾਸਤਾਨ ‘ਘਰ ਵਾਪਸੀ ਦੇ ਗੀਤ’

ਕਿਸਾਨੀ ਉਜਾੜੇ ਦੀ ਦਾਸਤਾਨ ‘ਘਰ ਵਾਪਸੀ ਦੇ ਗੀਤ’

Posted On January – 20 – 2011
ਟੈਗੋਰ ਥੀਏਟਰ,ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਖੇਡੇ ਨਾਟਕ ‘ਘਰ ਵਾਪਸੀ ਦੇ ਗੀਤ’ ਦਾ ਇਕ ਦ੍ਰਿਸ਼ (ਫੋਟੋ:ਪੰਜਾਬੀ ਟ੍ਰਿਬਊਨ)

ਸ਼ਬਦੀਸ਼
ਚੰਡੀਗੜ੍ਹ, 19 ਜਨਵਰੀ
ਇਥੇ ਟੈਗੋਰ ਥੀਏਟਰ ਵਿੱਚ ਥੀਏਟਰ ਫਾਰ ਥੀਏਟਰ ਦੇ ਸਰਦ ਰੁੱਤ ਨਾਟ ਉਤਸਵ ਵਿਚ ਕੋਲਕਾਤਾ ਦੇ ਅਲਟਰਨੇਟਿਵ ਲਿਵਿੰਗ ਮੰਚ ਦਾ ਨਾਟਕ ‘ਘਰ ਵਾਪਸੀ ਦੇ ਗੀਤ’ ਸੱਚਮੁੱਚ ਬਦਲ ਪ੍ਰਦਾਨ ਕਰਦੇ ਸਰੋਕਾਰਾਂ ਦੀ ਪੇਸ਼ਕਾਰੀ ਸੀ। ਪ੍ਰੋਬੀਰ ਗੁਹਾ ਦੀ ਨਿਰਦੇਸ਼ਨਾ ਹੇਠ ਹੋਇਆ ਬਹੁ-ਭਾਸ਼ਾਈ ਨਾਟਕ ਬਹੁਪਰਤੀ ਵੀ ਸੀ ਅਤੇ ਵਿਸ਼ਵੀਕਰਨ ਦੀ ਹਨੇਰੀ ਦੇ ਦੌਰ ਵਿੱਚ ਦੇਸ਼ ਦੀਆਂ ਅੰਤਹੀਣ ਸਮੱਸਿਆਵਾਂ ਬਾਬਤ ਕਲਾਤਮਕ ਛੋਹ ਪ੍ਰਾਪਤ ਸੰਵਾਦ ਵੀ ਸੀ। ਨਾਟਕ ਵਿੱਚ ਦੇਸ਼-ਵੰਡ ਤੋਂ ਲੈ ਕੇ ਵਿਕਾਸ ਦੇ ਨਾਂ ’ਤੇ ਕਿਸਾਨੀ ਦੇ ਉਜਾੜੇ ਤੱਕ ਦਾ ਬਿਓਰਾ ਪੇਸ਼ ਸੀ, ਜਿਸ ਵਿਚ ਹਰੀ ਕ੍ਰਾਂਤੀ ਦੀ ਅਸਫਲਤਾ ਦੇ ਕੌੜੇ ਫਲ ਵਜੋਂ ਸਾਹਮਣੇ ਆਈਆਂ ਖ਼ੁਦਕੁਸ਼ੀਆਂ ਵੀ ਸਨ। ਇਸੇ ਤਰ੍ਹਾਂ ਪਿੰਡ ਦੇ ਉਜੜ ਰਹੇ ਲੋਕਾਂ ਦੀ ਸ਼ਹਿਰਾਂ ਵੱਲ ਦੌੜ ਅਤੇ ਅੱਗੋਂ ਸ਼ਹਿਰਾਂ ਦੀ ਨਵੇਂ ਲੋਕਾਂ ਨੂੰ ਆਪਣੇ ਵਿਚ ਸਮੋਅ ਨਾ ਸਕਣ ਦੀ ਹਕੀਕਤ ਵੀ ਨਾਟਕ ਵਿੱਚ ਪਰੋਈ ਗਈ ਸੀ।
ਇਹ ਸਾਰਾ ਵੇਰਵਾ ਭਰਮ ਪੈਦਾ ਕਰ ਸਕਦਾ ਹੈ ਕਿ ਸਰੋਕਾਰਾਂ ਦੀ ਭੀੜ ਵਿੱਚ ਨਾਟਕ ਕਿਵੇਂ ਸੰਭਵ ਹੈ? ਕੋਲਕਾਤਾ ਦੇ ਅਲਟਰਨੇਟਿਵ ਲਿਵਿੰਗ ਨੇ ‘ਘਰ ਵਾਪਸੀ ਦੇ ਗੀਤ’ ਦੇ ਮੰਚਨ ਸਦਕਾ ਦਰਸਾ ਦਿੱਤਾ ਕਿ ਜਦੋਂ ਨਿਰਦੇਸ਼ਕ ਕੋਲ਼ ਨਾਟ-ਭਾਸ਼ਾ ਹੋਵੇ, ਉਸ ਦੇ ਕਲਾਕਾਰਾਂ ਕੋਲ਼ ਪਲਾਂ-ਛਿਣਾਂ ਵਿੱਚ ਦਰਸ਼ਕ ਨੂੰ ਨਾਲ ਤੋਰਨ ਲਾਈਕ ਹਾਵ-ਭਾਵ ਦੀ ਭਾਸ਼ਾ ਹੋਵੇ ਤਾਂ ਮੰਚ ’ਤੇ ਕੁਝ ਵੀ ਸਾਕਾਰ ਹੋ ਸਕਦਾ ਹੈ। ਨਾਟਕ ਦੀ ਅਸਲ ਤਾਕਤ ਥੀਮ ਅਤੇ ਉਸ ਦੀ ਪੇਸ਼ਕਾਰੀ ਲਈ ਕਲਾਤਮਕ ਟ੍ਰੀਟਮੈਂਟ ਸੀ। ਜਿਥੇ ਹਰ ਕਲਾਕਾਰ ਆਪਣੀ ਅਦਾਕਾਰੀ ਸਦਕਾ ਦਰਸ਼ਕਾਂ ਨੂੰ ਵੇਗ ਵਿੱਚ ਵਹਾ ਲੈਂਦਾ ਸੀ, ਓਥੇ ਇੱਕ ਹੀ ਸਾਜ਼ਿੰਦੇ ਵੱਲੋਂ ਕਈ ਸਾਜ਼ਾਂ ਨੂੰ ਵਜਾ ਲੈਣ ਦੀ ਕਲਾਕਾਰੀ ਚਮਤਕਾਰ ਦੇ ਵਾਪਰਨ ਵਾਂਗ ਸੀ। ਇਹ ਸੰਗੀਤ ਹੀ ਸੀ, ਜੋ ਨਾਟਕ ਦੀਆਂ ਤੰਦਾਂ ਦੇ ਸਹਿਜ ਸੁਮੇਲ ਦਾ ਪੁਲ਼ ਸਿਰਜ ਰਿਹਾ ਸੀ।
ਇਸੇ ਲਈ ਪਹਿਲੇ ਦਿਨ ਤਿੰਨ ਕਹਾਣੀਆਂ ਦੇ ਬਿਖ਼ਰਨ ਅਤੇ ਅੱਜ ਕਈ ਸਮਾਜੀ ਸਰੋਕਾਰਾਂ ਦੀ ਇਕਸੁਰਤਾ ਦੇ ਅਹਿਸਾਸ ਨੂੰ ਮਾਣ ਰਹੇ ਦਰਸ਼ਕ ਖੁਸ਼ੀ ਵਿਚ ਖੀਵੇ ਸਨ। ਬਲਵੰਤ ਗਾਰਗੀ ਦੇ ‘ਲੋਹਾ ਕੁੱਟ’ ਦੇ ਮੰਚਨ ਤੋਂ ਅਗਲੇ ਹੀ ਦਿਨ ‘ਘਰ ਵਾਪਸੀ ਦੇ ਗੀਤ’ ਪੇਸ਼ਕਾਰੀ ਰੰਗਮੰਚ ਦੀ ਤਾਕਤ ਦੀ ਸ਼ਾਹਦੀ ਭਰਨ ਵਾਲ਼ੀ ਆਮਦ ਸਾਬਿਤ ਹੋਈ ਹੈ।

ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਦਾ ਇਸਤੇਮਾਲ ਸੁਪਨੇ ਜੀਵੰਤ ਕਰਨ ਦੇ ਅਰਥ ਦਾ ਸੰਦੇਸ਼ ਦੇ ਰਹੀ ਸੀ।

ਇਸ ਨਾਟਕ ਵਿੱਚ ਰਾਹੁਲ ਰਾਇ, ਸੁਜੈਯ ਦਾਸ, ਅਵੀ ਦਾਸ, ਮੈਮੋਨੀ ਦਾਸ, ਲੋਕੇਸ਼, ਮੋਹਨ ਦੱਤਾ, ਪੰਨਾ ਮੰਡਲ, ਸਿਲਪੀ ਦਾਸ ਕਲਾਕਾਰਾਂ ਨੇ ਕਈ-ਕਈ ਭੂਮਿਕਾਵਾਂ ਵਿਚ ਢਲ ਸਕਣ ਦੀ ਸਮਰੱਥਾ ਦਾ ਪ੍ਰਗਟਾਵਾ ਕੀਤਾ। ਬਰਨ ਕਰ ਦੀ ਲਾਈਟਿੰਗ ਅਤੇ ਸੁਬਾਹਦੀਪ ਗੁਹਾ ਦਾ ਸੰਗੀਤ ਨਾਟਕ ਦੀ ਜਾਨ ਸੀ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: