ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ

ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ

 

ਰਿਹਾ ਵਕਤ ਤੁਰਦਾ
ਬਡ਼ੇ ਰੰਗ ਬਿਖਰੇ
ਰਿਹਾ ਅਦਬ ਖਿਡ਼ਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ ‘ਚ
ਖੋਹ ਪੈ ਰਹੀ ਹੈ।

ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ 

 

ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ ‘ਚ ਖਿਡ਼ਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।  

ਨਾ ਪਲਕਾਂ ‘ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਭੰਬੂਕਾ ਹੋ ਉਠੀ
ਕੋਈ ਛੱਲ ਸੁੱਤੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਹੈ।

ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁਡ਼ ਮੁਡ਼
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ ‘ਚ
ਖੋਹ ਪੈ ਰਹੀ ਹੈ

ਧੂਡ਼ਾਂ ‘ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ ‘ਚ ਮੇਰੇ
ਖਿਡ਼ੇ ਚੰਨ ਹੋ ਕੇ
ਪੱਥੇ ਹੋਏ ਗੋਹੇ ‘ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂਡ਼ੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂਡ਼ੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ
ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਉਹ ਅੱਕਾਂ ਦਾ ਦੁੱਧ ਕੌਡ਼ਾ
ਬੁੱਲਾਂ ਨੂੰ ਲਾ ਦੇ
ਕਾਇਆ ‘ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਪਿਘਲੇ ਹੋਏ ਲੋਹੇ ‘ਚ
ਡੁਬਕੀ ਲੁਆ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ ‘ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ ‘ਚ
ਖੋਹ ਪੈ ਰਹੀ ਹੈ।(15-06-09) 

 

 

ਜਸਪਾਲ ਜੱਸੀ,

 

ਸੰਪਾਦਕ: ਸੁਰਖ ਰੇਖਾ

ਮੋਬਾਇਲ ਸੰਪਰਕ:94631 67923

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: