ਨਾਟਕ ‘ਉਦਾਸ ਕਵਿਤਾ’ ਨੇ ਦਿੱਤਾ ਸਾਰਥਕ ਸੁਨੇਹਾ

ਨਾਟਕ ‘ਉਦਾਸ ਕਵਿਤਾ’ ਨੇ ਦਿੱਤਾ ਸਾਰਥਕ ਸੁਨੇਹਾ

ਜਲੰਧਰ, 18 ਜੂਨ (ਗੁਰਪ੍ਰੀਤ ਸਿੰਘ ਸੰਧੂ)- ਜ਼ਰਜ਼ਰੀ, ਭ੍ਰਿਸ਼ਟ ਅਤੇ ਲੋਕ ਵਿਰੋਧੀ ਵਿਵਸਥਾ ਖ਼ਿਲਾਫ਼ ਹੱਕੀ ਸੰਗਰਾਮ ਦਾ ਸਾਰਥਿਕ ਸੁਨੇਹਾ ਦੇ ਗਿਆ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹਿੰਦੀ ਨਾਟਕਕਾਰ ਸਵਦੇਸ਼ ਦੀਪਕ ਦੇ ਹਿੰਦੀ ਨਾਟਕ ‘ਸਭ ਸੇ ਉਦਾਸ ਕਵਿਤਾ’ ਦਾ ਪੰਜਾਬੀ ਰੁਪਾਂਤਰਣ ‘ਉਦਾਸ ਕਵਿਤਾ’। ਇਸਦਾ ਨਿਰਦੇਸ਼ਨ ਰੰਗ ਕਰਮੀ ਨਰਿੰਦਰ ਜੱਟੂ ਨੇ ਕੀਤਾ ਜਦ ਕਿ ‘ਥੀਏਟਰ ਵਾਲੇ’ ਦੇ ਨਾਂਅ ਨਾਲ ਜਾਣੀ ਜਾਂਦੀ ਅੰਮ੍ਰਿਤਸਰ ਦੀ ਰੰਗ ਮੰਚ ਟੋਲੀ ਦੀ ਅਦਾਕਾਰੀ ਸਲਾਹੁਣਯੋਗ ਸੀ। ਗ਼ਦਰੀ ਬਾਬਾ ਜਵਾਲਾ ਸਿੰਘ ਆਡੋਟੋਰੀਅਮ ਵਿਖੇ ਮੰਚਨ ਦੌਰਾਨ ਜ਼ਗੀਰਾਂ ਵਾਲਿਆਂ ਵਲੋਂ ਮੁਲਕ ਦੇ ਜੰਗਲ, ਜਲ, ਜ਼ਮੀਨ,ਜ਼ੁਬਾਨ ਅਤੇ ਜ਼ਮੀਰ ਉੱਪਰ ਬੋਲੇ ਜਾ ਰਹੇ ਹਮਲਿਆਂ ਪਿੱਛੇ ਕੰਮ ਕਰਦੇ ਹਕੂਮਤੀ, ਪੁਲਿਸ ਅਤੇ ਸਿਵਲ ਪ੍ਰਸ਼ਾਸਨ , ਨਿਆਂ ਪਾਲਕਾ, ਰਾਜਨੀਤਵਾਨਾ ਅਤੇ ਮਾਫੀਆ ਗਰੋਹਾਂ ਦੇ ਗੋਠਜੋੜ ਦਾ ਪਰਦਾਫਾਸ਼ ਕਰਦਾ ਹੋਇਆ ਇਹ ਨਾਟਕ ਕਵੀ ਪਾਸ਼ ਦੀਆਂ ਸਤਰਾਂ ‘ਮੈਂ ਤੇ ਘਾਹ ਹਾਂ, ਤੁਹਾਡੇ ਕੀਤੇ ਕਰਾਏ ਤੇ ਮੈਂ ਫਿਰ ਉੱਗ ਆਵਾਂਗਾ’ ਨਾਲ ਆਪਣੀ ਚਰਮ ਸੀਮਾ ‘ਤੇ ਪੁੱਜਦਾ ਹੈ। ਇਸ ਨਾਟਕ ਦੇ ਸਫਲ ਮੰਚਨ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਉੱਘੇ ਰੰਗ ਕਰਮੀ ਸੁਖਬੀਰ ਨੇ ਵਧਾਈ ਦਿੱਤੀ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: