ਪਾਸ਼ ( ਸਾਥੀ ਲੁਧਿਆਣਵੀ)

ਪਾਸ਼

(ਡਾ.ਸਾਥੀ ਲੁਧਿਆਣਵੀ)

ਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,
ਜੋ ਹਰ ਅਖ਼ਬਾਰ ਦਾ ਸੀ ਸਿੰਗਾਰ ਉਹ ਪਾਸ਼ ਹੁੰਦਾ ਸੀ।
=ਜਿਸ ਦਾ ਹਰ ਜ਼ਬਾਨ ‘ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਨਹੀਂ ਸੀ ਆਮ, ਯਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।
=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।
=ਉਹ ਲਾਲੋ ਦਾ ਆੜੀ ਤੇ ਸੀ ਕੰਮੀਆਂ ਦਾ ਹਮਦਮ,
ਭਾਗੋ ਲਈ ਸੀ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।
=ਉਹ ਉੱਡਦਿਆਂ ਬਾਜ਼ਾਂ ਮਗ਼ਰ ਗਿਆ ਤੇ ਪਰਤਿਆ ਨਾ,
ਦੁਮੇਲਾਂ ਤੋਂ ਵੀ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।
=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ ‘ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।
=ਜਿਸ ਨੇ ਲੋਹੇ ਦੀ ਕਥਾ ਅਤੇ ਖ਼ੇਤਾਂ ਦੀ ਕਵਿਤਾ ਲਿਖ਼ੀ,
ਜਿਹੜਾ ਸਮਰੱਥ ਸੀ ਕਲਮਕਾਰ ਉਹ ਪਾਸ਼ ਹੁੰਦਾ ਸੀ।
=ਜੋ ਤੂਫ਼ਾਨਾਂ ਨਾਲ਼ ਸਿੱਝ ਸਕਿਆ ਇਕ ਯੋਧੇ ਦੀ ਤਰ੍ਹਾਂ,
ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।
=ਉਹ ਇਕ ਪੁਰਖ਼ ਮਰਿਆ ਸੀ,ਮਰਿਆ ਨਾ ਸੀ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਹੈ ਮਾਰ ਉਹ ਪਾਸ਼ ਹੁੰਦਾ ਸੀ।
=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ”ਸਾਥੀ”,
ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।
E mail:drsathi@hotmail.com

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: