ਪਾਸ਼ ਦੇ ਬਰਸੀ ਸਮਾਗਮ ’ਚ ਗੂੰਜੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ

ਪਾਸ਼ ਦੇ ਬਰਸੀ ਸਮਾਗਮ ’ਚ ਗੂੰਜੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ

 
ਇਮਰਾਨ ਖਾਨ . ਤਲਵੰਡੀ ਸਲੇਮ

ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਸੰਧੂ (ਪਾਸ਼) ਦੀ 24ਵੀਂ ਬਰਸੀ ਸ਼ੁੱਕਰਵਾਰ ਨੂੰ ਪਿੰਡ ਤਲਵੰਡੀ ਸਲੇਮ ’ਚ ਮਨਾਈ ਗਈ। ਪਾਸ਼ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਤੇ ਮਜਦੂਰ ਸੰਗਠਨ ਮੌਜੂਦ ਸਨ। ਇਸ ਮੌਕੇ ’ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਪਾਸ਼ ਤੇ ਉਨ੍ਹਾਂ ਦੇ ਸਾਥੀ ਹੰਸਰਾਜ ਨੂੰ ਸ਼ਰਧਾਂਜਲੀ ਦੇਣ ਲਈ ਛੱਤੀਸਗੜ੍ਹ ਤੋਂ ਗਾਂਧੀਵਾਦੀ ਨੇਤਾ ਹਿਮਾਂਸ਼ੂ ਕੁਮਾਰ ਅਤੇ ਕੈਨੇਡਾ ਤੋਂ ਪੰਜਾਬੀ ਕਵੀ ਇਕਬਾਲ ਰਾਮੂਵਾਲੀਆ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਪਿੰਡ ਪੁੱਜੇ। ਇਕਬਾਲ ਰਾਮੂਵਾਲੀਆ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਪਾਸ਼ ਦੀ ਜ਼ਿਆਦਾ ਲੋੜ ਹੈ। ਸਿਸਟਮ ਖਿਲਾਫ ਪਾਸ਼ ਨੇ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹ ਬੰਦ ਹੋਣ ਕਾਰਨ ਗਰੀਬਾਂ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਤਬੀਅਤ ਖਰਾਬ ਹੋਣ ਕਾਰਨ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਮੇਜਰ ਸੋਹਣ ਸਿੰਘ ਸੰਧੂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਨੇ ਮੰਚ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਅਤੇ ਕਿਸਾਨਾਂ, ਮਜਦੂਰਾਂ ਨੂੰ ਆਪਣੇ ਹੱਕ ਦੀ ਲੜ੍ਹਾਈ ਦੇ ਲਈ ਤਿਆਰ ਰਹਿਣ ਲਈ ਕਿਹਾ। ਗਾਂਧੀਵਾਦੀ ਨੇਤਾ ਹਿਮਾਂਸ਼ੂ ਕੁਮਾਰ ਨੇ ਪਾਸ਼ ਦੀ ਕਵਿਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਸ਼ ਨੇ ਜਿਸ ਲੜ੍ਹਾਈ ਦੀ ਗੱਲ ਕੀਤੀ ਸੀ ਉਹ ਗਰੀਬਾਂ ਤੇ ਮਜਲੂਮਾਂ ਦੇ ਹੱਕ ਦੀ ਲੜਾਈ ਸੀ। ਉਹ ਲੜ੍ਹਾਈ ਸਾਨੂੰ ਅੱਜ ਵੀ ਲੜਣੀ ਪਵੇਗੀ। ਪੰਜਾਬ ਖੇਤ ਮਜਦੂਰ ਯੂਨਿਯਨ ਦੇ ਪ੍ਰਦੇਸ਼ ਪ੍ਰਧਾਨ ਹਰਮੇਸ਼ ਮਾਲੜੀ ਨੇ ਕਿਹਾ ਕਿ ਸਰਕਾਰਾਂ ਜਿਸ ਤੇਜੀ ਨਾਲ ਨਿੱਜੀਕਰਣ ਨੂੰ ਵਧਾ ਰਹੀਆਂ ਹਨ ਉਸ ਤੋਂ ਲਗਦਾ ਹੈ ਕਿ ਆਮ ਆਦਮੀ ਨੂੰ ਹੁਣ ਸਿਸਟਮ ਦੇ ਵਿਰੁੱਧ ਹਥਿਆਰ ਚੁੱਕਣੇ ਹੀ ਪੈਣਗੇ। ਇਸ ਮੌਕੇ ’ਤੇ ਨਵ ਚਿੰਤਨ ਕਲਾ ਮੰਚ (ਬਿਆਸ) ਦੀ ਟੀਮ ਵਲੋਂ ਹਰਮੇਸ਼ ਮਾਲੜੀ ਦਾ ਲਿਖਿਆ ਨਾਟਕ ਹਨੇਰੇ ਚਾਣਨੇ ਵੀ ਪੇਸ਼ ਕੀਤਾ ਗਿਆ। ਲੰਮੇ ਸਮੇਂ ਤੱਕ ਛੱਤੀਸਗੜ੍ਹ ’ਚ ਆਦੀਵਾਸੀਆਂ ਲਈ ਕੰਮ ਕਰਨ ਵਾਲੇ ਗਾਂਧੀਵਾਦੀ ਨੇਤਾ ਹਿਮਾਂਸ਼ੂ ਕੁਮਾਰ ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਨੌਜਵਾਨਾਂ ਦਾ ਸਾਹਿਤ ਪ੍ਰਤੀ ਘਟ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ ਦੇ ਲੇਖਕਾਂ ਅਤੇ ਕਵੀਆਂ ਨੇ ਕ੍ਰਾਂਤੀ ਦੀ ਮਸ਼ਾਲ ਚੁੱਕੀ ਸੀ, ਪਰ ਅੱਜ ਉਹ ਪਾਸ਼ ਅਤੇ ਭਗਤ ਸਿੰਘ ਨੂੰ ਪੜ੍ਹਣ ਅਤੇ ਯਾਦ ਕਰਨ ਦੀ ਬਜਾਏ ਸਿਨੇਮਾ ਘਰਾਂ ’ਚ ਟਾਈਮ ਪਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਨੌਜਵਾਨੰ ਦੀ ਤਾਦਾਦ ਦੁਨੀਆਂ ’ਚ ਸੱਭ ਤੋਂ ਜ਼ਿਆਦਾ ਹੈ। ਇਸੇ ਲਈ ਸਾਡੀ ਸਰਕਾਰਾਂ ਨੇ ਪੀਜ਼ਾ, ਬਰਗਰ ਅਤੇ ਸਿਨੇਮਾ ਨੂੰ ਹੀ ਉਨ੍ਹਾਂ ਦਾ ਕਲਚਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੁੜ ਕੇ ਗਰੀਬਾਂ ਤੇ ਮਜਲੂਮਾਂ ਦੇ ਹੱਕ ਲਈ ਅਵਾਜ਼ ਚੁੱਕਣੀ ਚਾਹੀਦੀ ਹੈ।

 ਗਾਂਧੀਵਾਦੀ ਨੇਤਾ ਹਿਮਾਂਸੂ ਕੁਮਾਰ ਪਾਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ।

ਹਿਮਾਂਸ਼ੂ ਦੀ ਪਤਨੀ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ।

ਸਮਾਗਮ ’ਚ ਮੌਜੂਦ ਖੇਤ ਮਜਦੂਰ ਯੂਨੀਅਨ ਦੇ ਆਗੂ।

ਸਮਾਗਮ ’ਚ ਮੌਜੂਦ ਪਾਸ਼ ਨੂੰ ਚਾਹੁਣ ਵਾਲੇ।

ਸਮਾਗਮ ’ਚ ਮੌਜੂਦ ਪਾਸ਼ ਨੂੰ ਚਾਹੁਣ ਵਾਲੇ।

http://www.punjabibulletin.com/2011-07-27-20-02-52/2011-04-03-19-04-04

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: