Archive for Punjab

Paash Memorial Literary Function

Posted in Forthcoming events with tags , , , , , , , , , on August 5, 2015 by paash

Main Speaker : Arundhati Roy

Date               : Sunday 30th August 2015

Time               : 11am

Venue             : Desh Bhagat Yadgar Hall, Near BMC Chowk, Jalandhar City, Punjab

Organiser       : Paash Memorial International Trust.

ਪੰਜਾਬ ਦੇ ਚੋਟੀ ਦੇ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਤ ਹਰ ਵਰ੍ਹੇ ਮਨਾਇਆ ਜਾਂਦਾ ਸੂਬਾਈ ਸਾਹਿਤਕ ਸਮਾਗਮ ਇਸ ਵਰ੍ਹੇ ਹੋਰ ਵੀ ਪ੍ਰਭਾਵਸ਼ਾਲੀ ਅਤੇ ਨਿਵੇਕਲੇ ਅੰਦਾਜ਼ ‘ਚ ਮਨਾਇਆ ਜਾ ਰਿਹਾ ਹੈ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ 30 ਅਗਸਤ ਨੂੰ ਦਿਨੇ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਜਾ ਰਹੇ ਯਾਦਗਾਰੀ ਸੂਬਾਈ ਸਮਾਗਮ ‘ਚ ਮੁੱਖ ਵਕਤਾ ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਹੋਣਗੇ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਨਾਮਵਰ ਕਵੀ ਸੁਰਿੰਦਰ ਧੰਜਲ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਹੋਏ ਫੈਸਲੇ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਗਿਆ ਕਿ ‘ਸਾਡੇ ਮੁਲਕ ਅੱਗੇ ਖੜ੍ਹੀਆਂ ਤਿੱਖੀਆਂ ਚੁਣੌਤੀਆਂ ਅਤੇ ਇਨਕਲਾਬੀ ਜਨਤਕ ਟਾਕਰਾ’ ਵਿਸ਼ੇ ਉਪਰ ਵਿਸ਼ਵ ਦੀ ਚੋਟੀ ਦੀ ਲੇਖਿਕਾ ਆਪਣਾ ਇਤਿਹਾਸਕ ਭਾਸ਼ਣ ਦੇਣਗੇ।
ਇਸ ਵਿਚਾਰ-ਚਰਚਾ ਵਿੱਚ ਪੰਜਾਬ ਦੇ ਸਮੂਹ ਲੋਕ-ਹਿਤੈਸ਼ੀ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀਆਂ, ਗੀਤਕਾਰਾਂ, ਸੰਗੀਤਕਾਰਾਂ, ਚਿੱਤਰਕਾਰਾਂ, ਦਸਤਾਵੇਜ਼ੀ ਫ਼ਿਲਮ ਸਾਜ਼ਾਂ ਅਤੇ ਫ਼ਿਲਮ ਪ੍ਰੇਮੀਆਂ, ਤਰਕਸ਼ੀਲਾਂ, ਜਮਹੂਰੀਅਤ ਪਸੰਦਾਂ, ਲੋਕ-ਹੱਕਾਂ ਅਤੇ ਲੋਕ-ਮੁਕਤੀ ਦੀਆਂ ਝੰਡਾ ਬਰਦਾਰ ਸਮੂਹ ਦੇਸ਼ ਭਗਤ, ਲੋਕ-ਪੱਖੀ ਇਨਕਲਾਬੀ ਜਥੇਬੰਦੀਆਂ ਅਤੇ ਸ਼ਖਸੀਅਤਾਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਸਮਾਗਮ ‘ਚ ਪਾਸ਼ ਦੀਆਂ ਕਵਿਤਾਵਾਂ ਤੇ ਫੁਲਵਾੜੀ ਕਲਾ ਮੰਚ ਲੋਹੀਆਂ ਵੱਲੋਂ ਜਗੀਰ ਜੋਸ਼ਨ ਦੀ ਨਿਰਦੇਸ਼ਨਾ ‘ਚ ਸੰਗੀਤਕ ਰੰਗ ਵੀ ਪੇਸ਼ ਹੋਵੇਗਾ। ਪੰਜਾਬ ਕਮੇਟੀ ਦੀ ਮੀਟਿੰਗ ਉਪਰੰਤ ਇਸ ਬਾਰੇ ਜਾਣਕਾਰੀ ਪੰਜਾਬ ਕਮੇਟੀ ਦੇ ਆਗੂਆਂ ਗੁਰਮੀਤ ਅਤੇ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਸਾਂਝੀ ਕੀਤੀ। (ਨਵਾਂ ਜ਼ਮਾਨਾ ਅਖਬਾਰ ਤੋਂ ਧੰਨਵਾਦ ਸਹਿਤ )

Advertisements

ਸ਼ਹੀਦਾਂ ਦੀ ਯਾਦ ਵਿਚ ਸਮਾਗਮ 23 ਮਾਰਚ ਨੂੰ ਤਲਵੰਡੀ ਸਲੇਮ ਵਿਖੇ

Posted in Forthcoming events, Paash-23rd March 1988, Paash-News Items with tags , , , , , , , , , , , , , , , , , , on March 22, 2015 by paash
ਸ਼ਹੀਦਾਂ ਦੀ ਯਾਦ ਵਿਚ ਸਮਾਗਮ 23 ਨੂੰ ਨਕੋਦਰ, 20 ਮਾਰਚ (ਰਾਕੇਸ਼ ਧੀਮਾਨ): ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ, ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜ ਗੁਰੂ, ਸੁਖਦੇਵ ਅਤੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 27ਵਾਂ ਸ਼ਹੀਦੀ ਸਮਾਗਮ ਕਵੀ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਪੂਰੇ ਇਨਕਲਾਬੀ ਜਾਹੋ ਜਲਾਲ ਨਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪਾਸ਼ ਹੰਸ ਰਾਜ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਅਤੇ ਕਮੇਟੀ ਮੈਂਬਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਇਸ ਸਮਾਗਮ ਵਿਚ 23 ਮਾਰਚ ਨੂੰ ਸਵੇਰੇ 11 ਵਜੇ ਇਨਕਲਾਬੀ ਨਾਟਕ, ਕੋਰੀਓਗ੍ਰਾਫ਼ੀਆਂ, ਗੀਤ ਸੰਗੀਤ ਪੇਸ਼ ਕੀਤੀਆਂ ਜਾਣਗੀਆਂ | ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ | ਆਗੂਆਂ ਨੇ ਲੋਕ (ਹਿਤੈਸ਼ੀ) ਲੋਕਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | http://beta.ajitjalandhar.com/news/20150321/8/877409.cms#877409

ਅਸੀਂ ਲੜਾਂਗੇ ਸਾਥੀ

Posted in Paash-Manuscripts with tags , , , , , on February 16, 2015 by paash

ladange-1 ladange-2

ਪਾਸ਼ ਦੀ ਪ੍ਰਸੰਗਿਕਤਾ ( ਸੰਪਾਦਕ ਡਾ. ਭੀਮ ਇੰਦਰ ਸਿੰਘ )

Posted in Books on Paash with tags , , , , , , , , , , , , , , , on February 16, 2015 by paash

paash book

From Sandhu’s quill, a book on Paash- Ek Paash Eh Vi

Posted in Books on Paash with tags , , , , , , , , , , , , , , , , , , , on December 23, 2011 by paash

From Sandhu’s quill, a book on Paash

Naveen Kalia, TNN Dec 15, 2011

LUDHIANA: Renowned Punjabi literary personality, Shamsher Singh Sandhu is ready with another book, this time on Punjabi poet Avtar Singh Sandhu, popularly known as Paash.

Titled ‘Ek Paash Eh Vi’, the book is about the memories that the author has of the poet, having spent a good deal of time with him. Sandhu said people read Paash but very few know about him and his life.

He said he was a student at Khalsa College, Ludhiana, and during college days, they used to organize literary programmes and invite Paash. It was from there that their friendship began. Sandhu said after the death of Paash, people were curious to know about him, his life and his personality. He said his friends were keen to know about the poet and suggested him to write a book on Paash. That’s how he started writing the book, which will be released soon. This is Sandhu’s fourth book, his previous writings include a book “Lok Suran” in which he wrote about a Punjabi singer and “Sur Dariyaon Par de” about a renowned Pakistani music artist.

Belonging to Madarpura in Ludhiana but settled in Chandigarh, Sandhu’s contribution to Punjabi music industry is very vast, as he has written lyrics of around 450 Punjabi songs. Sandhu said most of the people know him for his contribution to Punjabi music industry. The songs written by him were sung by renowned Punjabi singer Surjit Bindrakhia, Hans Raj Hans, Sardool Sikandar, Satwinder Bitti, Jagmohan Kaur and Gurdas Mann, among others.

Sandhu said one of the Punjabi films, Kacheri, that had his lyrics received a national award. Now he is working on the music album of budding Punjabi singer, Geetaj Bindrakhia, son of Surjeet Bindrakhia.

On the present trends in Punjabi music industry, Sandhu said now a days, duet, western Punjabi music and folk music are in demand as they cater to the fans around the globe. Even Bollywood movies have a touch of Punjabi music now.

ਪੰਜਾਬੀ ਕਹਾਣੀ ਦਾ ਅੱਜ-ਰਿਵਿਊਕਾਰ ਪਾਸ਼

Posted in Paash-Manuscripts with tags , , , , on December 9, 2010 by paash

ਪਾਸ਼ ਦੀਆਂ ਪੁਰਾਣੀਆਂ ਨੋਟਬੁੱਕਾਂ ਫਰੋਲਦਿਆਂ ਸ਼ਮਸ਼ੇਰ ਸਿੰਘ ਸੰਧੂ ਅਤੇ ਠਾਕਰ ਦਾਸ ਚਾਵਲਾ  ਵਲੋਂ ਸੰਪਾਦਿਤ ਕਿਤਾਬ ‘ ਪੰਜਾਬੀ ਕਹਾਣੀ ਦਾ ਅੱਜ’ ਦਾ ਪਾਸ਼ ਵੱਲੋਂ ਕੀਤਾ ਹੱਥਲਾ ਰਿਵਿਊ ਲੱਭਿਆ।

Surjit Gami Memorial Meeting in Mansa on 9th August 2010

Posted in Forthcoming events with tags , , , , , on August 4, 2010 by paash

ਉੱਘੇ ਰੰਗਕਰਮੀ ਸੁਰਜੀਤ ਗਾਮੀ ਦਾ ਦੇਹਾਂਤ

ਪੱਤਰ ਪ੍ਰੇਰਕ
ਮਾਨਸਾ, 3 ਅਗਸਤ
ਪੰਜਾਬ ਦੇ ਉੱਘੇ ਰੰਗਕਰਮੀ ਸੁਰਜੀਤ ਗਾਮੀ (55 ਸਾਲ) ਦਾ ਅੱਜ ਦੇਹਾਂਤ ਹੋ ਗਿਆ। ਦੁਪਹਿਰ ਵੇਲੇ ਮਾਨਸਾ ਦੇ ਸਮਸ਼ਾਨਘਾਟ ਵਿਚ ਇਨਕਲਾਬੀ ਨਾਅਰਿਆਂ ਦੀ ਗੰਜ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਕਈ ਪ੍ਰਮੁੱਖ ਇਨਕਲਾਬੀ ਕਮਿਊਨਿਸਟ ਆਗੂ, ਕਿਸਾਨ-ਮਜ਼ਦੂਰ ਆਗੂ, ਰੰਗਕਰਮੀ, ਅਦਾਕਾਰ, ਪੱਤਰਕਾਰ ਅਤੇ ਬੁੱਧੀਜੀਵੀ ਹਾਜ਼ਰ ਸਨ।
ਪਿਛਲੇ ਲਗਪਗ ਸਾਢੇ ਚਾਰ ਦਹਾਕਿਆਂ ਤੋਂ ਪੱਕੇ ਤੌਰ ’ਤੇ ਪੰਜਾਬੀ ਰੰਗਮੰਚ ਨਾਲ ਜੁੜੇ ਸ੍ਰੀ ਗਾਮੀ 22 ਜੁਲਾਈ ਨੂੰ ਅਧਰੰਗ ਦੇ ਹਮਲੇ ਦਾ ਸ਼ਿਕਾਰ ਹੋ ਗਏ ਸਨ ਅਤੇ ਅੱਜ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਖਰੀ ਸਾਹ ਲੈਣ ਵੇਲੇ ਉਹ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਸਨ।
ਸਸਕਾਰ ਤੋਂ ਪਹਿਲਾਂ ਸ੍ਰੀ ਗਾਮੀ ਦੇ ਛੋਟੇ ਜਿਹੇ ਘਰ ’ਚ ਪੰਜਾਬ ਨਾਟਕ ਕਲਾ ਕੇਂਦਰ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ., ਬੀ.ਕੇ.ਯੂ. (ਉਗਰਾਹਾਂ) ਅਤੇ ਸੇਵਾ ਭਾਰਤੀ ਮਾਨਸਾ ਸਮੇਤ ਕਈ ਹੋਰ ਸੰਸਥਾਵਾਂ ਵੱਲੋਂ ਮ੍ਰਿਤਕ ਦੇਹ ਉਤੇ ਆਪਣੇ ਝੰਡੇ ਤੇ ਫੁੱਲਾਂ ਦੇ ਹਾਰ ਪਾਏ ਗਏ।
ਸੁਰਜੀਤ ਗਾਮੀ ਨਮਿਤ ਸ਼ਰਧਾਂਜਲੀ ਸਮਾਗਮ 9 ਅਗਸਤ ਨੂੰ ਸਵੇਰੇ ਵਿਸ਼ਵਕਰਮਾ ਭਵਨ ਮਾਨਸਾ ਵਿਖੇ ਕੀਤਾ ਜਾਵੇਗਾ। ਉਧਰ ਸੁਰਜੀਤ ਗਾਮੀ ਨਮਿਤ ਜੋ ਸਹਾਇਤਾ ਫੰਡ ਪਿਛਲੇ ਦਿਨਾਂ ਤੋਂ ਚਲਿਆ ਆ ਰਿਹਾ ਹੈ ਉਸ ਨੂੰ ਅਗਲੇ ਦਿਨਾਂ ਤਕ ਜਾਰੀ ਰੱਖਣ ਦਾ ਅਹਿਮ ਫੈਸਲਾ ਕੀਤਾ ਗਿਆ ਹੈ।     ਇਸੇ ਦੌਰਾਨ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਕੱਤਰ ਜਨਰਲ ਪ੍ਰੀਤਮ ਸਿੰਘ ਰੁਪਾਲ, ਪੰਜਾਬੀ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦੇ ਮੁੱਖ ਸੰਪਾਦਕ ਦੇਵਿੰਦਰਜੀਤ ਸਿੰਘ ਦਰਸ਼ੀ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਹੰਸ ਰਾਜ ਹੰਸ ਤੇ ਸਕੱਤਰ ਕੁਲਦੀਪ ਕੌਰ ਟਿਵਾਣਾ ਨੇ ਸ੍ਰੀ ਗਾਮੀ ਦੀ ਮੌਤ ਉਤੇ ਦੁੱਖ ਜ਼ਾਹਰ ਕੀਤਾ।

http://punjabitribuneonline.com