Paash Memorial Literary Function

Main Speaker : Arundhati Roy

Date               : Sunday 30th August 2015

Time               : 11am

Venue             : Desh Bhagat Yadgar Hall, Near BMC Chowk, Jalandhar City, Punjab

Organiser       : Paash Memorial International Trust.

ਪੰਜਾਬ ਦੇ ਚੋਟੀ ਦੇ ਕਵੀ ਅਵਤਾਰ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਤ ਹਰ ਵਰ੍ਹੇ ਮਨਾਇਆ ਜਾਂਦਾ ਸੂਬਾਈ ਸਾਹਿਤਕ ਸਮਾਗਮ ਇਸ ਵਰ੍ਹੇ ਹੋਰ ਵੀ ਪ੍ਰਭਾਵਸ਼ਾਲੀ ਅਤੇ ਨਿਵੇਕਲੇ ਅੰਦਾਜ਼ ‘ਚ ਮਨਾਇਆ ਜਾ ਰਿਹਾ ਹੈ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ 30 ਅਗਸਤ ਨੂੰ ਦਿਨੇ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਜਾ ਰਹੇ ਯਾਦਗਾਰੀ ਸੂਬਾਈ ਸਮਾਗਮ ‘ਚ ਮੁੱਖ ਵਕਤਾ ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਹੋਣਗੇ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਨਾਮਵਰ ਕਵੀ ਸੁਰਿੰਦਰ ਧੰਜਲ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਹੋਏ ਫੈਸਲੇ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਗਿਆ ਕਿ ‘ਸਾਡੇ ਮੁਲਕ ਅੱਗੇ ਖੜ੍ਹੀਆਂ ਤਿੱਖੀਆਂ ਚੁਣੌਤੀਆਂ ਅਤੇ ਇਨਕਲਾਬੀ ਜਨਤਕ ਟਾਕਰਾ’ ਵਿਸ਼ੇ ਉਪਰ ਵਿਸ਼ਵ ਦੀ ਚੋਟੀ ਦੀ ਲੇਖਿਕਾ ਆਪਣਾ ਇਤਿਹਾਸਕ ਭਾਸ਼ਣ ਦੇਣਗੇ।
ਇਸ ਵਿਚਾਰ-ਚਰਚਾ ਵਿੱਚ ਪੰਜਾਬ ਦੇ ਸਮੂਹ ਲੋਕ-ਹਿਤੈਸ਼ੀ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀਆਂ, ਗੀਤਕਾਰਾਂ, ਸੰਗੀਤਕਾਰਾਂ, ਚਿੱਤਰਕਾਰਾਂ, ਦਸਤਾਵੇਜ਼ੀ ਫ਼ਿਲਮ ਸਾਜ਼ਾਂ ਅਤੇ ਫ਼ਿਲਮ ਪ੍ਰੇਮੀਆਂ, ਤਰਕਸ਼ੀਲਾਂ, ਜਮਹੂਰੀਅਤ ਪਸੰਦਾਂ, ਲੋਕ-ਹੱਕਾਂ ਅਤੇ ਲੋਕ-ਮੁਕਤੀ ਦੀਆਂ ਝੰਡਾ ਬਰਦਾਰ ਸਮੂਹ ਦੇਸ਼ ਭਗਤ, ਲੋਕ-ਪੱਖੀ ਇਨਕਲਾਬੀ ਜਥੇਬੰਦੀਆਂ ਅਤੇ ਸ਼ਖਸੀਅਤਾਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਸਮਾਗਮ ‘ਚ ਪਾਸ਼ ਦੀਆਂ ਕਵਿਤਾਵਾਂ ਤੇ ਫੁਲਵਾੜੀ ਕਲਾ ਮੰਚ ਲੋਹੀਆਂ ਵੱਲੋਂ ਜਗੀਰ ਜੋਸ਼ਨ ਦੀ ਨਿਰਦੇਸ਼ਨਾ ‘ਚ ਸੰਗੀਤਕ ਰੰਗ ਵੀ ਪੇਸ਼ ਹੋਵੇਗਾ। ਪੰਜਾਬ ਕਮੇਟੀ ਦੀ ਮੀਟਿੰਗ ਉਪਰੰਤ ਇਸ ਬਾਰੇ ਜਾਣਕਾਰੀ ਪੰਜਾਬ ਕਮੇਟੀ ਦੇ ਆਗੂਆਂ ਗੁਰਮੀਤ ਅਤੇ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਸਾਂਝੀ ਕੀਤੀ। (ਨਵਾਂ ਜ਼ਮਾਨਾ ਅਖਬਾਰ ਤੋਂ ਧੰਨਵਾਦ ਸਹਿਤ )

Leave a comment